ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਬਾਬਾ ਫ਼ਰੀਦ ਮੈਮੋਰੀਅਲ ਐਜੂਕਸ਼ਨ ਐਂਡ ਵੈਲਫੇਅਰ ਸੋਸਾਇਟੀ ਲੌਂਗੋਵਾਲ ਵਲੋਂ ਐਸ.ਯੂ.ਐਸ ਹੈਲਪਿੰਗ ਹੈਂਡ
ਫਾਊਂਡੇਸ਼ਨ ਆਫ ਕੈਨੇਡਾ ਦੇ ਸਹਿਯੋਗ ਨਾਲ ‘ਅੰਤਰਰਾਸ਼ਟਰੀ ਔਰਤ ਦਿਵਸ ਅਤੇ ਬਹਾਦਰੀ ਦਿਵਸ ਸ਼ਹੀਦ ਊਧਮ ਸਿੰਘ’ 13 ਮਾਰਚ 1940` ਨੂੰ ਸਮਰਪਿਤ ਇੱਕ ਸੈਮੀਨਾਰ ਅਤੇ ਸੰਗੀਤ ਦਰਬਾਰ 8 ਮਾਰਚ ਨੂੰ ਸਵੇਰੇ 10.00 ਵਜੇ ਬੀਬੀ ਭਾਨੀ ਪਬਲਿਕ ਸਕੂਲ ਬਡਬਰ ਰੋਡ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ।
ਪ੍ਰਬੰਧਕ ਕਮਲਜੀਤ ਸਿੰਘ ਵਿਕੀ ਲੌਂਗੋਵਾਲ ਨੇ ਦੱਸਿਆ ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਪਰਵਾਸੀ ਲੇਖਿਕਾ ਰੂਪੀ ਕਾਵਿਸ਼, ਗੁਰਪ੍ਰੀਤ ਸਿੰਘ ਬਾਵਾ (ਸਰੀ ਸਕੂਲ ਬੋਰਡ ਕੌਂਸਲਰ ਬੁਲਾਰੇ ਐਸ.ਯੂ.ਐਸ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ ਕੈਨੇਡਾ), ਡਾ: ਰਘਬੀਰ ਕੌਰ (ਸਾਬਕਾ ਐਚ.ਓ.ਡੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨਿਵਰਸਿਟੀ ਰਿਜ਼ਨਲ ਕੈਂਪਸ ਜਲੰਧਰ) ਤੋਂ ਇਲਾਵਾ ਸਰਦਾਰ ਲਖਮੀਰ ਸਿੰਘ ਰਤਨਪਾਲ, ਸਰਦਾਰ ਦਲੇਰ ਸਿੰਘ ਚੰਦੀ ਕਨੇਡਾ ਵਾਲੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ।ਭੋਲਾ ਸਿੰਘ ਸੰਗਰਾਮੀ, ਸੰਗਰਾਮੀ ਕਲਾ ਕੇਂਦਰ, ਸੁਨਾਮ ਊਧਮ ਸਿੰਘ ਵਾਲਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।ਸਮਾਜ ਨੂੰ ਸੇਧ ਦਿੰਦੀਆਂ ਜਿਨ੍ਹਾਂ ਅੱਪਣੇ ਜੀਵਨ ਵਿਚ ਚੰਗੀਆਂ ਪ੍ਰਾਪਤੀਆਂ ਕੀਤੀਆਂ ਹਨ, ਉਹਨਾਂ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਚਮਕੌਰ ਸਿੰਘ ਸ਼ਾਹਪੁਰ, ਕੁਲਦੀਪ ਸਿੰਘ ਲੌਂਗੋਵਾਲ, ਪ੍ਰੋ: ਮਨੋਜ ਗੋਇਲ ਆਦਿ ਮੌਜ਼ੂਦ ਸਨ ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media