Friday, February 23, 2024

ਕੰਨ ਅਤੇ ਸਣਨ ਸ਼ਕਤੀ ਦੀ ਦੇਖਭਾਲ ਸਭ ਲਈ ਜਰੂਰੀ – ਸਿਵਲ ਸਰਜਨ

ਵਰਲਡ ਹੀਅਰਿੰਗ ਡੇਅ ਮਨਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਅੰਮ੍ਰਿਤਸਰ ਵਿਖੇ ਸਮੂਹ ਸਿਹਤ ਕੇਂਦਰਾਂ ‘ਚ ਵਿਸ਼ਵ ਸੁਣਨ ਸ਼ਕਤੀ ਦਿਵਸ (ਵਰਲਡ ਹੀਅਰਿੰਗ ਡੇਅ) ਮਨਾਇਆ ਗਿਆ ਦਫਤਰ ਸਿਵਲ ਸਰਜਨ ਵਿਖੇ ਕਰਵਾਏ ਗਏ ਇੱਕ ਸੈਮੀਨਾਰ ਦੌਰਾਨ ਸਿਵਲ ਸਰਜਨ ਡਾ, ਚਰਨਜੀਤ ਸਿੰਘ ਨੇ ਕਿਹਾ ਕਿ ਕੰਨ ਅਤੇ ਸਣਨ ਸ਼ਕਤੀ ਦੀ ਦੇਖ-ਭਾਲ ਸਭ ਲਈ ਜਰੂਰੀ ਹੈ, ਕਿਉਕਿ ਪੁਰੇ ਵਿਸ਼ਵ ਭਰ ਵਿੱਚ ਬੋਲੇਪਨ ਦੇ ਕੇਸ ਬਹੁਤ ਹੀ ਵੱਧ ਰਹੇ ਹਨ।ਪੰਜਾਬ ਵਿੱਚ ਵੀ ਲਗਭਗ 3 ਲੱਖ ਤੋਂ ਵੱਧ ਬੋਲੇਪਨ ਦੇ ਕੇਸ ਹਨ।ਆਮ ਤੌਰ ਤੇ ਵੇਖਿਆ ਗਿਆ ਹੈ ਕਿ ਬੋਲੇਪਨ ਦੇ ਸ਼ਿਕਾਰ ਮਰੀਜ਼ ਸਮਾਜ ਤੋਂ ਟੁੱਟ ਜਾਂਦੇ ਹਨ, ਜੋਕਿ ਇੱਕ ਚਿੰਤਾ ਦਾ ਵਿਸ਼ਾ ਹੈ।ਇਸ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਮਿਤੀ 3 ਮਾਰਚ ਦੇ ਦਿਨ ਨੂੰ ਵਿਸ਼ਵ ਸੁਣਨ ਸ਼ਕਤੀ ਦਿਵਸ (ਵਰਲਡ ਹੀਅਰਿੰਗ ਡੇਅ) ਦੇ ਤੌਰ ‘ਤੇ ਮਨਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਕੰਨਾਂ ਦੀ ਤਕਲੀਫ ਨੂੰ ਨਜਰਅੰਦਾਜ਼ ਨਾਂ ਕਰੋ, ਕੰਨਾਂ ਵਿੱਚ ਖਾਰਿਸ਼ ਹੋਣ ‘ਤੇ ਕਦੇ ਵੀ ਨੁਕੀਲੀਆਂ ਚੀਜਾਂ ਨਾਂ ਮਾਰੋ, ਕੰਨਾਂ ਵਿਚ ਗੰਦਾ ਪਾਣੀ ਨਾਂ ਪੈਣ ਦਿਓ, ਕੰਨਾਂ ਨੂੰ ਤੇਜ਼ ਆਵਾਜ਼ ਤੋਂ ਬਚਾਓ, ਕਿਸੇ ਵੀ ਕਿਸਮ ਦਾ ਤਰਲ ਪਦਾਰਥ ਜਾਂ ਤੇਲ ਨਾਂ ਪਾਓ, ਕੰਨਾਂ ਵਿਚ ਪੀਕ ਤੋਂ ਬਦਬੂ ਆਉਣਾਂ ਜਾਂ ਖੂਨ ਵਗਨਾਂ ਗੰਭੀਰ ਰੋਗ ਦੇ ਲੱਛਣ ਹੋ ਸਕਦੇ ਹਨ, ਇਸ ਲਈ ਤੁਰੰਤ ਮਾਹਿਰ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ।ਕੰਨ, ਨੱਕ ਤੇ ਗਲੇ ਦੇ ਮਾਹਿਰ ਡਾ. ਸੁਮੀਤ ਪਾਲ ਸਿੰਘ ਵਲੋਂ ਕੰਨਾਂ ਦੀਆਂ ਬੀਮਾਰੀਆਂ, ਇਲਾਜ਼ ਅਤੇ ਪ੍ਰਹੇਜ਼ ਆਦਿ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਜਿਲ੍ਹਾ੍ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ, ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਮਦਨ ਮੋਹਨ, ਡਾ. ਰਾਘਵ ਗੁਪਤਾ, ਡਾ. ਹਰਜੋਤ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ ਕਮਲਦੀਪ ਭੱਲਾ ਅਤੇ ਸਮੂਹ ਸਟਾਫ ਹਾਜ਼ਰ ਸੀ।

 

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …