ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਂਝੇ ਉਪਰਾਲੇ ਨਾਲ ਡਿਪਾਰਟਮੈਂਟ ਆਫ ਯੂਥ ਅਫੇਅਰਜ਼ ਮਿਨੀਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਈ-20 ਸ਼ਿਖਰ ਸੰਮੇਲਨ ਦੇ ਤਹਿਤ ਲੇਖ ਲੇਖਨ, ਭਾਸ਼ਣ ਪ੍ਰਤੀਯੋਗਿਤਾ, ਪੋਸਟਰ ਮੇਕਿੰਗ, ਸਲੋਗਨ ਲੇਖਨ ਅਤੇ ਰੰਗੋਲੀ ਆਦਿ ਪ੍ਰਤੀਯੋਗਿਤਾਵਾਂ ‘ਫੀਊਚਰ ਆਫ ਵਰਕ : ਇੰਡਸਟਰੀ 4.0, ਇਨੋਵੇਸ਼ਨ ਐਂਡ 21 ਸੈਂਚਰੀ ਸਕਿਲਜ਼’ ਵਿਸ਼ੇ ‘ਤੇ ਕਰਵਾਈਆਂ ਗਈਆਂ।
ਲੇਖ ਲੇਖਨ ਪ੍ਰਤੀਯੋਗਿਤਾ ‘ਚ ਦਵਿਜਾ ਖੋਸਲਾ (ਬੀ.ਕਾਮ ਸਮੈਸਟਰ ਦੂਜਾ) ਨੇ ਪਹਿਲਾ ਸਥਾਨ, ਪ੍ਰਤੀਭਾਨੂਰ ਕੌਰ (ਬੀ.ਏ ਸਮੈਸਟਰ ਦੂਜਾ) ਅਤੇ ਜੋਬਨਦੀਪ ਕੌਰ (ਐਮ.ਏ ਪੰਜਾਬੀ, ਸਮੈਸਟਰ ਚੌਥਾ) ਨੇ ਦੂਜਾ ਸਥਾਨ ਅਤੇ ਕੋਮਲ ਚੌਰਸੀਆ (ਬੀ.ਏ ਸਮੈਸਟਰ ਛੇਵਾਂ) ਅਤੇ ਮਹਿਕਦੀਪ ਕੌਰ (ਬੀ.ਕਾਮ ਸਮੈਸਟਰ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਦਮਨਦੀਪ ਕੌਰ (ਬੀ.ਐਸਸੀ ਨਾਨ ਮੈਡੀਕਲ ਸਮੈਸਟਰ ਛੇਵਾਂ), ਮਨਪ੍ਰੀਤ ਕੌਰ (ਬੀ.ਕਾਮ ਸਮੈਸਟਰ ਚੌਥਾ) ਅਤੇ ਅਨੀਤਾ (ਬੀ.ਏ ਸਮੈਸਟਰ ਚੌਥਾ) ਨੇ ਕੰਸੋਲੇਸ਼ਨ ਸਥਾਨ ਪ੍ਰਾਪਤ ਕੀਤਾ।
ਭਾਸ਼ਣ ਪ੍ਰਤੀਯੋਗਿਤਾ ‘ਚ ਸਮਰਿਧੀ ਸਾਲਵਾਨ (ਐਮ.ਏ ਅੰਗ੍ਰੇਜ਼ੀ ਸਮੈਸਟਰ ਚੌਥਾ) ਨੇ ਪਹਿਲਾ ਸਥਾਨ, ਸ਼ੁਭਨੀਤ ਕੌਰ (ਬੀ.ਏ ਸਮੈਸਟਰ ਛੇਵਾਂ) ਅਤੇ ਮਨਸ਼ਾ ਖੰਨਾ (ਬੀ.ਬੀ.ਏ ਸਮੈਸਟਰ ਛੇਵਾਂ) ਨੇ ਦੂਜਾ ਅਤੇ ਜੋਬਨਦੀਪ ਕੌਰ (ਐਮ.ਏ ਪੰਜਾਬੀ, ਸਮੈਸਟਰ ਚੌਥਾ) ਅਤੇ ਸਮਰੀਨ ਕੌਰ (ਬੀ.ਐਸਸੀ ਮੈਡੀਕਲ ਸਮੈਸਟਰ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਦੋਹਾਂ ਪ੍ਰਤੀਯੋਗਿਤਾਵਾਂ ‘ਚ 50 ਦੇ ਲਗਭਗ ਵਿਦਿਆਰਥਣਾਂ ਨੇ ਹਿੱਸਾ ਲਿਆ।
ਪੋਸਟਰ ਮੇਕਿੰਗ ਪ੍ਰਤੀਯੋਗਿਤਾ ‘ਚ ਮੁਸਕਾਨ (ਬੀ.ਐਫ.ਏ ਸਮੈਸਟਰ ਦੂਜਾ) ਅਤੇ ਸ਼ਾਇਨਾ ਨਈਅਰ (ਬੀ.ਐਫ.ਏ ਸਮੈਸਟਰ ਛੇਵਾਂ) ਨੇ ਪਹਿਲਾ ਸਥਾਨ ਅਤੇ ਨਵਜੋਤ ਕੌਰ (ਬੀ.ਐਫ.ਏ ਸਮੈਸਟਰ ਦੂਜਾ) ਅਤੇ ਰਿਤਵੀ ਅਗਰਵਾਲ (ਬੀ.ਐਫ.ਏ ਸਮੈਸਟਰ ਚੌਥਾ) ਨੇ ਦੂਜਾ ਸਥਾਨ ਜਦਕਿ ਸ਼ਿਵਾਨੀ ਰਾਣਾ (ਬੀ.ਏ ਸਮੈਸਟਰ ਦੂਜਾ) ਅਤੇ ਸਾਨਿਆ ਜੈਨ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਚੌਥਾ) ਨੇ ਤੀਜਾ ਸਥਾਨ ਹਾਸਲ ਕੀਤਾ।ਜੂਹੀ (ਬੀ.ਏ ਸਮੈਸਟਰ ਚੌਥਾ), ਸੁਨੇਹਾ (ਬੀ.ਐਫ.ਏ ਸਮੈਸਟਰ ਦੂਜਾ), ਕਰੀਤਿਕਾ (ਬੀ.ਵਾਕ ਬੈਂਕਿੰਗ ਸਮੈਸਟਰ ਦੂਜਾ), ਮਹਿਕ ਸਚਦੇਵਾ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਦੂਜਾ) ਅਤੇ ਸਤੁਤੀ ਬਾਂਸਲ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਅੱਠਵਾਂ) ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ।
ਸਲੋਗਨ ਲੇਖਨ ‘ਚ ਪੂਜਾ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਅੱਠਵਾਂ) ਨੇ ਪਹਿਲਾ ਸਥਾਨ ਮਨਸੀਰਤ ਕਟਾਰੀਆ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਅੱਠਵਾਂ) ਅਤੇ ਖੁਸ਼ਬੂ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਛੇਵਾਂ) ਨੇ ਦੂਜਾ ਸਥਾਨ ਜਦਕਿ ਸ਼ਿਵਯਾ ਅਰੋੜਾ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਛੇਵਾਂ) ਅਤੇ ਏਕਮਜੋਤ ਕੌਰ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਛੇਵਾਂ) ਨੇ ਤੀਜਾ ਸਥਾਨ ਹਾਸਲ ਕੀਤਾ।ਆਸ਼ਰੀਤੀ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਛੇਵਾਂ), ਪ੍ਰਗਤੀ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਅੱਠਵਾਂ), ਭੂਮਿਕਾ (ਬੀ.ਐਫ.ਏ ਅਪਲਾਈਡ ਆਰਟ ਸਮੈਸਟਰ ਅੱਠਵਾਂ) ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ।
ਰੰਗੋਲੀ ਪ੍ਰਤੀਯੋਗਿਤਾ *ਚ ਦਿਕਸ਼ਾ ਸੂਦ ਨੇ ਪਹਿਲਾ ਸਥਾਨ, ਸਨੇਹਾ ਕੁਮਾਰੀ ਨੇ ਦੂਜਾ ਸਥਾਨ ਅਤੇ ਨਿਆਸਾ ਪਾਲ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪ੍ਰੋਗਰਾਮ ਦੇ ਆਯੋਜਕਾਂ ਪ੍ਰੋ. ਸੰਦੀਪ ਜੁਤਸ਼ੀ, ਡਾ. ਅਨੀਤਾ ਨਰੇਂਦਰ, ਪ੍ਰੋ. ਸ਼ਿਫਾਲੀ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …