ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਆਕਸਫ਼ੋਰਡ ਪਬਲਿਕ ਸਕੂਲ (ਆਈ.ਸੀ.ਐਸ.ਈ) ਵਿਖੇ 19 ਮਾਰਚ ਦਿਨ ਐਤਵਾਰ ਨੂੰ ਦਾਖਲਾ ਪ੍ਰੀਖਿਆ (ਐਟਰੈਂਸ ਟੈਸਟ) ਲਿਆ ਜਾ ਰਿਹਾ ਹੈ।ਐਲ.ਕੇ.ਜੀ ਜਮਾਤ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਦਾਖਲਾ ਇਹ ਟੈਸਟ ਲੈ ਕੇ ਕੀਤਾ ਜਾਵੇਗਾ।ਇਹ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ।ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਸਿੱਧਾ ਦਾਖਲਾ ਬਿਨ੍ਹਾਂ ਕਿਸੇ ਟੈਸਟ ਕਰਵਾਇਆ ਜਾਵੇਗਾ।ਸਕੂਲ ਦੇ ਐਮ.ਡੀ ਗੁਰਧਿਆਨ ਸਿੰਘ ਚਹਿਲ ਅਤੇ ਪ੍ਰਿੰਸੀਪਲ ਮੈਡਮ ਮਨਿੰਦਰਜੀਤ ਕੌਰ ਧਾਲੀਵਾਲ ਨੇ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਦਾਖਲਾ ਪ੍ਰੀਖਿਆ (ਐਂਟਰੈਸ ਟੈਸਟ) ਕਰਵਾ ਕੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …