Saturday, February 15, 2025

ਕੰਬੋਜ਼ ਭਾਈਚਾਰੇ ਨੇ ਸ਼ਹੀਦ ਊਧਮ ਸਿੰਘ ਦਾ ਸੂਰਬੀਰਤਾ ਦਿਵਸ ਮਨਾਇਆ

ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਕੰਬੋਜ਼ ਭਾਈਚਾਰੇ ਵਲੋਂ ਸ਼ਹੀਦ ਊਧਮ ਸਿੰਘ ਜੀ ਦਾ ਸੂਰਬੀਰਤਾ ਦਿਵਸ ਮਨਾਇਆ ਗਿਆ।ਕੰਬੋਜ ਭਾਈਚਾਰੇ ਵੱਲੋਂ ਸ਼ਹੀਦ ਊਧਮ ਸਿੰਘ ਦੀ ਅਦੁੱਤੀ ਸੂਰਬੀਰਤਾ ਨੂੰ ਸਮਰਪਿਤ ਦਿਵਸ 5 ਮਾਰਚ ਨੂੰ ਉਹਨਾਂ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਮਨਾਇਆ ਗਿਆ।13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿੱਚ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ 1919 ਦਾ ਜੱਲਿਆਂ ਵਾਲੇ ਬਾਗ ਬਾਰੇ ਕੀਤਾ ਪ੍ਰਣ ਲੰਡਨ ਵਿਖੇ ਪੂਰਾ ਕੀਤਾ।ਜਿਸ ਨਾਲ ਬ੍ਰਿਟਿਸ਼ ਸਾਮਰਾਜ ਦਾ ਥੰਮ ਪੂਰੀ ਤਰ੍ਹਾਂ ਹਿਲ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜਨਕ ਰਾਜ ਮਹਿਰੋਕ ਕੰਟਰੋਲਰ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਸਨ।ਪ੍ਰੋਗਰਾਮ ਵਿੱਚ ਪੰਜਾਬ, ਹਰਿਆਣਾ, ਯੂ.ਪੀ ਸੂਬਿਆਂ ਦੀਆਂ ਸ਼ਹੀਦਾਂ ਨਾਲ ਸਬੰਧਤ ਕਮੇਟੀਆਂ ਦੇ ਪਤਵੰਤੇ ਸ਼ਾਮਲ ਹੋਏ।ਇਸ ਦੌਰਾਨ `ਸ਼ਹੀਦ ਊਧਮ ਸਿੰਘ ਕੰਬੋਜ਼ ਇੰਟਰਨੈਸਨਲ ਮਹਾ ਸਭਾ` ਦਾ ਗਠਨ ਵੀ ਕੀਤਾ ਗਿਆ।ਜਿਸ ਵਿੱਚ ਸ਼ਹੀਦ ਊਧਮ ਸਿੰਘ ਦੇ ਵਾਰਸ ਪਰਿਵਾਰ ਵਿਚੋਂ ਹਰਦਿਆਲ ਸਿੰਘ ਕੰਬੋਜ਼ ਨੂੰ ਸਰਬਸੰਮਤੀ ਨਾਲ ਪ੍ਰਧਾਨ, ਚੇਅਰਮੈਨ ਕੈਂਸਰ ਸਿੰਘ ਢੋਟ, ਸੁਭਾਸ਼ ਕੰਬੋਜ਼ ਵਾਇਸ ਪ੍ਰਧਾਨ ਜਸਮੇਤ ਕੰਬੋਜ਼ ਸਕੱਤਰ, ਤਰਸੇਮ ਸਿੰਘ ਖਜਾਨਚੀ ਅਤੇ ਸਰਪ੍ਰਸਤੀ ਲਈ ਜਨਕ ਰਾਜ ਮਹਿਰੋਕ ‘ਤੇ ਸਰਬਸੰਮਤੀ ਬਣੀ। ਮਹਿਰੋਕ ਨੇ ਐਲਾਨ ਕੀਤਾ ਕਿ ਜਿਸ ਬੱਚੇ ਦਾ 26 ਦਸੰਬਰ ਨੂੰ ਜਨਮ ਹੋਵੇ ਅਤੇ ਉਸ ਬੱਚੇ ਦਾ ਨਾਮ-ਕਰਨ ਊਧਮ ਸਿੰਘ ਜੇਕਰ ਰੱਖਿਆ ਜਾਂਦਾ ਹੈ, ਤਾਂ ਉਸ ਬੱਚੇ ਨੂੰ ਇਸ ਕਮੇਟੀ ਵਲੋਂ 5100/- ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਦੀ ਸ਼ੁਰੂਆਤ 25500/ ਰੁਪਏ ਦੇ ਚੈਕ ਨਾਲ ਕੀਤੀ ਗਈ।ਇਸ ਨਾਮ ਦੇ ਲੋੜਵੰਦ ਵਿਦਿਆਰਥੀ ਲਈ ਮੈਟ੍ਰਿਕ ਅਤੇ ਹਾਇਰ ਐਜੂਕੇਸ਼ਨ ਤੱਕ ਦੀ ਪੰਜਾਬ ਦੇ ਹਰੇਕ ਜਿਲ੍ਹੇ ਦੇ ਇੱਕ ਸਕੂਲ ਵਿੱਚ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇਗਾ।ਡਿਗਰੀ ਪੱਧਰ ਤੱਕ ਦੀ ਉਚੇਰੀ ਸਿੱਖਿਆ ਲਈ ਊਧਮ ਸਿੰਘ ਨਾਮਕਰਨ ਦੇ ਲੋੜਵੰਦ ਬੱਚੇ ਨੂੰ ਨੈਸ਼ਨਲ ਡਿਗਰੀ ਕਾਲਜ ਫਾਜ਼ਿਲਕਾ ਵਲੋਂ ਮੁਫ਼ਤ ਸਿੱਖਿਆ ਦੇਣ ਦੇ ਉਪਰਾਲੇ ਕੀਤੇ ਜਾਣਗੇ। ਇਸ ਇੰਟਰਨੈਸ਼ਨਲ ਕਮੇਟੀ ਨਾਲ ਆਲ ਇੰਡੀਆ ਅਤੇ ਵੱਖ ਵੱਖ ਦੇਸ਼ਾਂ ਤੋਂ ਹੋਰ ਮੈਂਬਰਾਂ ਨੂੰ ਵੀ ਜੋੜਿਆ ਜਾਵੇਗਾ
ਇਸ ਮੌਕੇ ਡਾ. ਸੀ.ਪੀ ਕੰਬੋਜ਼ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਗਿਆਨੀ ਜੰਗੀਰ ਸਿੰਘ ਰਜਨੀਸ਼ ਕੰਬੋਜ, ਰਾਜੂ ਕੰਬੋਜ਼, ਕੇਹਰ ਸਿੰਘ ਜੋਸਨ, ਮਲਕੀਤ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਕੰਬੋਜ, ਅਵਤਾਰ ਸਿੰਘ ਤਾਰੀ ਅਤੇ ਜਿਲ੍ਹਾ ਬਾਰ ਐਸੋਸ਼ੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਐਡਵੋਕੇਟ ਪ੍ਰਭਦਿਆਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਕੰਬੋਜ਼ ਭਾਈਚਾਰੇ ਦੇ ਸੈਂਕੜੇ ਪਤਵੰਤਿਆਂ ਤੋਂ ਇਲਾਵਾ ਅਹਿਮ ਸ਼ਖਸ਼ੀਅਤਾਂ ਦਾ ਮਾਨ-ਸਨਮਾਨ ਵੀ ਕਮੇਟੀ ਵੱਲੋਂ ਕੀਤਾ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …