Sunday, June 23, 2024

ਮੈਗਾ ਰੋਜ਼ਗਾਰ ਮੇਲੇ ‘ਚ 180 ਉਮੀਦਵਾਰਾਂ ਦੀ ਨੋਕਰੀ ਲਈ ਕੀਤੀ ਚੋਣ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਬਹੁ-ਤਕਨੀਕੀ ਕਾਲਜ਼ ਛੇਹਰਟਾ ਦੇ ਸਹਿਯੋਗ ਨਾਲ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ।
ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਮਸ਼ਹੂਰ ਕੰਪਨੀਆਂ ਸਿੰਬਾ ਕੁਆਰਟਸ, ਵੈਬਰਜ਼, ਮੈਕਸੀਕਸ, ਪੁਖਰਾਜ, ਕੋਚਰ ਟੈਕ, ਕੋਨੈਕਟ ਬਰੋਡਬੈਂਡ, ਐਸ.ਬੀ.ਆਈ ਲਾਈਫ, ਸਾਡਾ ਪਿੰਡ, ਅਜਾਈਲ, ਸਵਾਨੀ ਮੋਟਰਜ਼, ਇਡਲਵਾਈਸ ਟੋਕੀਓ, ਆਦਿ ਨੇ ਭਾਗ ਲਿਆ।ਰੋਜ਼ਗਾਰ ਮੇਲੇ ਵਿੱਚ ਕੰਪਨੀਆਂ ਵੱਲੋਂ ਲਾਈਫ਼ ਮਿਤਰਾ, ਕੌਂਸਲਰ, ਆਈ.ਟੀ ਸੈਕਟਰ ਇੰਨਸ਼ੋਰੈਸ ਸੈਕਟਰ, ਸੇਲਜ਼ ਐਕਜ਼ਕਿਊਟ ਅਤੇ ਟੈਲੀਕਾਲਰ ਆਦਿ ਅਸਾਮੀਆਂ ਲਈ ਚੋਣ ਕੀਤੀ ਗਈ।ਉਨਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 472 ਉਮੀਦਵਾਰਾਂ ਨੇ ਭਾਗ ਲਿਆ ਅਤੇ 180 ਉਮੀਦਵਾਰਾਂ ਨੂੰ ਨੋਕਰੀ ਦੀ ਚੋਣ/ਸ਼ਾਰਟਲਿਸਟ ਕੀਤਾ ਗਿਆ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …