Wednesday, July 30, 2025
Breaking News

ਸ੍ਰੀਮਤੀ ਸੁਖਵਿੰਦਰ ਕੌਰ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 11 ਮਾਰਚ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀ. ਅਤੇ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਦੀ ਡਿਸਪੈਂਸਰੀ ਦੀ ਸੀਨੀਅਰ ਸਟਾਫ ਨਰਸ ਅਤੇ ਪਟਵਾਰੀ ਭੁਪਿੰਦਰ ਸਿੰਘ ਦੀ ਜੀਵਨ ਸਾਥਣ ਸ੍ਰੀਮਤੀ ਸੁਖਵਿੰਦਰ ਕੌਰ ਦੀ ਪਿਛਲੇ ਦਿਨੀ ਬੱਸ ਤੋਂ ਉਤਰਦਿਆਂ ਹੋਈ ਅਚਾਨਕ ਬੇਵਕਤੀ ਮੌਤ ‘ਤੇ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸੰਸਥਾ ਦੇ ਨਿਰਦੇਸ਼ਕ ਡਾਕਟਰ ਸੈਲੇਂਦਰ ਜੈਨ, ਕਰਮਚਾਰੀ ਜਥੇਬੰਦੀ ਸੇਵਾ ਸਲਾਈਟ ਦੇ ਪ੍ਰਧਾਨ ਜੁਝਾਰ ਲੌਂਗੋਵਾਲ, ਜਨਰਲ ਸਕੱਤਰ ਜਗਦੀਸ਼ ਚੰਦ, ਮੀਤ ਪ੍ਰਧਾਨ ਅਮਰਜੀਤ ਸਿੰਘ, ਨਵਦੀਪ ਗਰਗ ਕੁਲਵੀਰ ਦੁੱਗਾਂ, ਦੇਵਿੰਦਰ ਸਿੰਘ, ਗੁਰਜੀਤ ਸਿੰਘ, ਹੋਸ਼ਿਆਰ ਸਿੰਘ, ਰਾਮਕਰਨ, ਡੇਮੋਕ੍ਰੇਟਿਕ ਟੀਚਰ ਫ਼ਰੰਟ ਦੇ ਬਲਵੀਰ ਚੰਦ ਲੌਂਗੋਵਾਲ, ਤਰਕਸ਼ੀਲ ਸੋਸਾਇਟੀ ਦੇ ਕਮਲਜੀਤ ਵਿੱਕੀ, ਦੇਸ਼ ਭਗਤ ਯਾਦਗਾਰ ਦੇ ਅਨਿਲ ਬੱਗਾ ਆਦਿ ਆਗੂਆਂ ਨੇ ਇਸ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਵ. ਸੁਖਵਿੰਦਰ ਕੌਰ ਸਮਾਜ ਸੇਵੀ ਹਾਕਮ ਸਿੰਘ ਰਟੋਲ, ਰਣਜੀਤ ਸਿੰਘ ਦੀ ਭੈਣ ਅਤੇ ਸਵਰਗੀ ਕਾਮਰੇਡ ਮੇਲਾ ਸਿੰਘ ਰਟੋਲ ਦੀ ਪੁੱਤਰੀ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …