Sunday, December 22, 2024

ਪੰਜਾਬ ਦਾ ਬਜ਼ਟ ਅਸਲ ਵਿੱਚ ਇੱਕ ਬਹਾਦਰੀ ਭਰਿਆ ਯਤਨ ਹੈ- ਪ੍ਰਧਾਨ ਦਿਲਬੀਰ ਫਾਊਂਡੇਸ਼ਨ

ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਦਿਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਣਬੀਰ ਸਿੰਘ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਨੇ ਪੇਸ਼ ਕੀਤੇ ਗਏ ਬਜ਼ਟ-2023 ਨੂੰ ਅਸਲ ਵਿੱਚ ਇੱਕ ਬਹਾਦਰੀ ਭਰਿਆ ਯਤਨ ਕਰਾਰ ਦਿੰਦਿਆਂ ਇੱਕ ਬਿਹਤਰ ਸਿਹਤ ਸੰਭਾਲ ਅਤੇ ਨਾਗਰਿਕਾਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਦਾ ਦੂਰਅੰਦੇਸ਼ੀ ਮਨਸੂਬਾ ਦੱਸਿਆ ਹੈ।ਉਨਾਂ ਕਿਹਾ ਕਿਹਾ ਕਿ ਬੇਸ਼ੱਕ 16000+ ਕਰੋੜ ਦੀ ਬਿਜਲੀ ਸਬਸਿਡੀ ਇੱਕ ਭੁੱਖੇ ਵਿੱਤੀ ਅਰਥਚਾਰੇ ਲਈ ਅਸਥਿਰ ਤੇ ਇੱਕ ਖੁੱਲਾ ਰਾਜ਼ ਹੈ।ਜੋ ਕੀਮਤੀ ਜਲ ਸਰੋਤ ਦੇ ਨਾਲ-ਨਾਲ ਊਰਜਾ ਦੀ ਬਰਬਾਦੀ ਨੂੰ ਪ੍ਰੇਰਿਤ ਕਰਦਾ ਹੈ।ਹਾਲਾਂਕਿ, ਬਜ਼ਟ ਵਿਚ ਰੁੱਖ ਲਗਾਉਣ ਅਤੇ ਫਸਲੀ ਵਿਭਿੰਨਤਾ ਲਈ ਅਲਾਟਮੈਂਟ ਸ਼ਲਾਘਾਯੋਗ ਹੈ।ਗੁਣਬੀਰ ਸਿੰਘ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵੱਡੀ ਪਹਿਲਕਦਮੀ ਵੀ ਉਮੀਦਾਂ ਜਗਾਉਂਦੀ ਹੈ।ਇਹ ਦੇਖਦੇ ਹੋਏ ਕਿ ਮਾਲੀਏ ਦਾ 75 ਫੀਸਦ ਹਿੱਸਾ ਵਿਰਾਸਤੀ ਕਰਜ਼ ਦੇ ਨਤੀਜਿਆਂ ਨੂੰ ਘਟਾਉਣ ਲਈ ਖਰਚਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਕੁੱਲ ਮਿਲਾ ਕੇ ਬਜ਼ਟ ਅਸਲ ਵਿੱਚ ਇੱਕ ਬਹਾਦਰੀ ਭਰਿਆ ਯਤਨ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …