Saturday, December 21, 2024

ਐਮ.ਪੀ ਮਾਨ ਵਲੋਂ ਸਟੇਡੀਅਮ ਦੇ ਵਿਕਾਸ ਲਈ ਢਾਈ ਲੱਖ ਦੀ ਗ੍ਰਾਂਟ ਦਾ ਐਲਾਨ

ਸਫ਼ਲ ਹੋਣ ਲਈ ਸਿਹਤਮੰਦ ਹੋਣਾ ਵੀ ਜਰੂਰੀ ਹੈ – ਗੋਵਿੰਦ ਸਿੰਘ ਸੰਧੂ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਐਮ.ਪੀ ਸਿਮਰਨਜੀਤ ਸਿੰਘ ਮਾਨ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਸਟੇਡੀਅਮ ਦੇ ਅਧੂਰੇ ਵਿਕਾਸ ਕਾਰਜ਼ਾਂ ਨੂੰ ਪੂਰਾ ਕਰਨ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਅਤੇ ਖੇਡ ਟੂਰਨਾਮੈਂਟ ਦੇ ਆਯੋਜਕਾਂ ਨੂੰ 20 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਵੀ ਪ੍ਰਦਾਨ ਕੀਤੀ ਗਈ।ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਤੇ ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿੰਤਸਰ) ਦੇ ਪੀ.ਏ.ਸੀ ਮੈਂਬਰ ਤੇ ਹਲਕਾ ਲਹਿਰਾ ਦੇ ਇੰਚਾਰਜ ਬਹਾਦਰ ਸਿੰਘ ਭਸੌੜ ਨੇ ਸਾਂਝੇ ਤੌਰ ਪਿੰਡ ਮੰਨਿਆਣਾ ਦੇ ਮਿਲਖਾ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਕਬੱਡੀ ਕੱਪ ਦਾ ਉਦਘਾਟਨ ਉਪਰੰਤ ਪ੍ਰਗਟ ਕੀਤੇ।ਉਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਲੋਂ ਵੱਖ-ਵੱਖ ਪਿੰਡਾਂ ਵਿੱਚ ਓਪਨ ਜਿੰਮਾਂ ਅਤੇ ਖੇਡਾਂ ਦਾ ਸਾਮਾਨ ਵੀ ਵੰਡਿਆ ਜਾ ਰਿਹਾ ਹੈ।

ਇਸੇ ਦੌਰਾਨ ਕੱਪ ਦੇ ਆਯੋਜਕਾਂ ਨੇ ਦੱਸਿਆ ਕਿ ਦੋ ਦਿਨਾ ਕਬੱਡੀ ਕੱਪ ਦੌਰਾਨ ਕਬੱਡੀ ਓਪਨ ਦਾ ਖਿਤਾਬ ਜਿੱਤਣ ਵਾਲੀ ਟੀਮ ਨੂੰ 81,000/- ਰੁਪਏ ਦਾ ਪਹਿਲਾ ਇਨਾਮ ਤੇ ਕਬੱਡੀ ਓਪਨ ਦੇ ਦੂਜੇ ਸਥਾਨ `ਤੇ ਰਹਿਣ ਵਾਲੀ ਟੀਮ ਨੂੰ 61 ਹਜਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਇਸੇ ਤਰ੍ਹਾਂ ਸਭ ਤੋਂ ਵਧੀਆ ਰੇਡਰ ਅਤੇ ਜਾਫੀ ਨੂੰ 51-51 ਹਜਾਰ ਰੁਪਏ ਨਕਦ ਇਨਾਮ ਦੇ ਰੂਪ ਵਿੱਚ ਦਿੱਤੇ ਜਾਣਗੇ।
ਇਸ ਮੌਕੇ ਸਰਪੰਚ ਗੁਰਸੇਵਕ ਸਿੰਘ, ਹਰਵਿੰਦਰ ਸਿੰਘ ਮੰਨਿਆਣਾ, ਧਰਮੀ ਸਿੰਘ ਰੋੜੇਆਲਾ, ਨਿੰਦੀ ਸਿੰਘ ਰੋੜੇਆਲਾ, ਜੱਸਾ ਸਿੰਘ ਸਿਰਸੀਆਲਾ, ਕੁਲਵਿੰਦਰ ਸਿੰਘ ਰੋੜੇਵਾਲਾ ਅਤੇ ਸਮੂਹ ਪ੍ਰਬੰਧਕਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਕਬੱਡੀ ਖਿਡਾਰੀ ਅਤੇ ਕਬੱਡੀ ਪ੍ਰੇਮੀ ਮੌਜ਼ੂਦ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …