Friday, March 14, 2025
Breaking News

ਵਾਈ-20 ਦੇ ਡੈਲੀਗੇਟ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਰਾਮ ਦਾਸ ਦੀ ਧਰਤੀ ਤੇ ਪੁੱਜ ਕੇ ਦੇਸੀ-ਵਿਦੇਸ਼ੀ ਮਹਿਮਾਨ ਖੀਵੇ ਅਤੇ ਆਪਣੇ ਆਪ ਨੂੰ ਧੰਨਭਾਗੇ ਮਹਿਸੂਸ ਕਰ ਰਹੇ ਸਨ।ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਸੰਗਤਾਂ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੜ੍ਹ ਆਇਆ ਹੋਇਆ ਸੀ ।ਜਿਸ ਦੌਰਾਨ ਵੀ ਉਨ੍ਹਾਂ ਆਮ ਸ਼ਰਧਾਲੂਆਂ ਵਾਂਗ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।ਇਸ ਸਮੇਂ ਮਹਿਮਾਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਇਥੋਂ ਦੇ ਇਤਿਹਾਸ ਤੋ ਵੀ ਜਾਣੂ ਕਰਵਾਇਆ ਗਿਆ।ਉਨ੍ਹਾਂ ਜਲਿਆਂਵਾਲਾ ਬਾਗ ਵਿੱਚ ਜਾ ਕੇ ਇਸ ਨਾਲ ਸਬੰਧਤ ਇਤਿਹਾਸਕ ਕਾਰਨਾਮਿਆਂ ਪ੍ਰਤੀ ਆਪਣਾ ਸਤਿਕਾਰ ਵੀ ਭੇਟ ਕੀਤਾ।ਨੋਡਲ ਅਧਿਕਾਰੀ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਜਿਥੇ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਹੇ ਸਨ ਉਥੇ ਉਹ ਸੇਵਾ ਨਾਲ ਲਬਰੇਜ਼ ਇਸ ਧਰਤੀ `ਤੇ ਆ ਕੇ ਆਂਤਰਿਕ ਖੁਸ਼ੀ ਦਾ ਆਨੰਦ ਮਾਣ ਰਹੇ ਹਨ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …