ਅੰਮ੍ਰਿਤਸਰ, 14 ਮਾਰਚ (ਦੀਪ ਦਵਿੰਦਰ ਸਿੰਘ) – ਪ੍ਰਮੁੱਖ ਸੂਫੀ ਸ਼ਾਇਰ ਅਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਬਖਤਾਵਰ ਸਿੰਘ ਦਾ ਬਹੁਤ ਚਰਚਿਤ ਸੂਫੀ ਗੀਤ “ਹਵਾ ਬਣ ਕੇ” ਚਰਚਿਤ ਗਾਇਕਾ ਸੁੱਖ ਪਰਮ ਦੀ ਅਵਾਜ਼ ਵਿੱਚ ਸੋਸ਼ਲ ਮੀਡੀਏ ਉਪਰ ਜਾਰੀ ਕੀਤਾ ਗਿਆ।ਜ਼ਨਾਬ ਬਖਤਾਵਰ ਸਿੰਘ ਹੁਰਾਂ ਜਾਰੀ ਕੀਤੇ ਇਸ ਗੀਤ ਦਾ ਮੁਖੜਾ ਕਿ “ਸੌ ਸੌ ਵਾਰੀਂ ਕੋਠੇ ਚੜ੍ਹੀ ਆਂ ਤੇ ਉਤਰੀ ਹਾਂ ਸੌ ਵਾਰੀਂ ” ਦੇ ਹਵਾਲੇ ਨਾਲ ਦੱਸਿਆ ਕਿ ਇਸ ਸੂਫੀ ਗੀਤ ਨੂੰ ਨੌਜਵਾਨ ਗਾਇਕਾ ਸੁੱਖ ਪਰਮ ਦੀ ਦਿਲ ਨੂੰ ਸਕੂਨ ਦੇਣ ਵਾਲੀ ਅਵਾਜ ਨੇ ਨਵੇਂ ਅਰਥ ਬਖਸ਼ੇ ਹਨ।ਉਹਨਾਂ ਦੱਸਿਆ ਕਿ ਜਿਥੇ ਗੀਤ ਨੂੰ ਸੰਗੀਤ ਦਲਜੀਤ ਸਿੰਘ ਵਲੋਂ ਦਿੱਤਾ ਗਿਆ ਹੈ, ਉਥੇ ਇਸ ਗੀਤ ਦੇ ਵੀਡੀਓ ਨੂੰ ਉਘੇ ਫਿਲਮ ਨਿਰਦੇਸ਼ਕ ਅਮਰਪਾਲ ਵਲੋਂ ਫਲਮਾਇਆ ਗਿਆ ਹੈ।ਇਸ ਤੋਂ ਪਹਿਲਾਂ ਬਖਤਾਵਰ ਸਿੰਘ ਹੁਰਾਂ ਦੀ ਸ਼ਾਇਰੀ ਨੂੰ ਸਈਦਾ ਬੇਗਮ, ਨੂਰਾਂ ਸਿਸਟਰਜ਼ ,ਨਰਗਿਸ, ਯਾਕੂਬ ਗਿੱਲ, ਵਡਾਲੀ ਬਰਦਰਜ ਅਤੇ ਜਸਪਿੰਦਰ ਨਰੂਲਾ ਆਦਿ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।
ਕਥਾਕਾਰ ਦੀਪ ਦੇਵਿੰਦਰ ਸਿੰਘ, ਪ੍ਰਿੰ. ਡਾ. ਮਹਿਲ ਸਿੰਘ, ਡਾ. ਮਨਜਿੰਦਰ ਸਿੰਘ, ਮਨਮੋਹਨ ਢਿੱਲੋਂ, ਹਰਜੀਤ ਸਿੰਘ ਸੰਧੂ, ਡਾ. ਮੋਹਨ, ਮਨਮੋਹਨ ਸਿੰਘ ਬਾਸਰਕੇ, ਸ਼ੈਲਿੰਦਰਜੀਤ ਰਾਜਨ, ਸਰਬਜੀਤ ਸੰਧੂ, ਮੋਹਿਤ ਸਹਿਦੇਵ ਅਤੇ ਡਾ. ਕਸ਼ਮੀਰ ਸਿੰਘ ਨੇ ਬਖਤਾਵਰ ਸਿੰਘ ਹੁਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਫੀ ਸ਼ਾਇਰੀ ਬੰਦੇ ਅੰਦਰਲੀ ਭਟਕਣਾ ਖ਼ਤਮ ਕਰਦੀ ਹੈ ਅਤੇ “ਹਵਾ ਬਣ ਕੇ ” ਵਰਗੇ ਗੀਤ ਅਤੇ ਸੰਗੀਤ ਮਨੁੱਖੀ ਮਨ ਨੂੰ ਸਕੂਨ ਬਖਸ਼ਦੇ ਹਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …