ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)- ਭਾਰਤ ਵਿੱਚ ਅੱਜ ਆਏ ਜ਼ੋਰਦਾਰ ਭੂਚਾਲ ਨੇ ਧਰਤੀ ਹਿਲਾ ਦਿੱਤੀ।6.6 ਰਿਐਕਟਰ ਸਕੇਲ ਆਏ ਇਸ ਭੁਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਗਿਆ ਹੈ।ਉਤਰੀ ਭਾਰਤ ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਚੰਡੀਗੜ ਦਿੱਲੀ ਅਤੇ ਐਨ.ਸੀ.ਆਰ ਤੋਂ ਇਲਾਵਾ ਰਾਜਸਥਾਨ ਵਿਖੇ ਭੁਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਦੱਸੇ ਗਏ ਹਨ।ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਰਾਤ 10.18 ਵਜੇ ਲੱਗੇ ਝਟਕਿਆਂ ਨਾਲ ਲੋਕ ਘਬਰਾ ਕੇ ਘਰਾਂ ਵਿਚੋਂ ਬਾਹਰ ਨਿਕਲ ਕੇ ਬਜ਼ਾਰਾਂ ਵਿੱਚ ਆ ਗਏ।ਸਥਾਨਕ ਮੋਹਨ ਨਗਰ ਵਾਸੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਸਮੇਤ ਜਦ ਉਹ ਤਖਤਪੋਸ਼ ‘ਤੇ ਬੈਠ ਕੇ ਖਾਣਾ ਖਾ ਰਿਹਾ ਸੀ ਕਿ ਤਾਂ ਇੱਕਦਮ ਤਖਤਪੋਸ਼ ਤੇ ਉਨਾਂ ਦੇ ਘਰ ‘ਚ ਲੱਗੇ ਛੱਤ ਵਾਲੇ ਪੱਖੇ ਹਿੱਲਣ ਲੱਗ ਪਏ ਅਤੇ ਬਾਰੀਆਂ ਖੜਕਣ ਲੱਗ ਪਈਆਂ।ਅੱਜ ਚੰਗੀ ਗੱਲ ਇਹ ਰਹੀ ਕਿ ਅਜੇ ਤੱਕ ਇਸ ਭੂਚਾਲ ਨਾਲ ਕਿਤੋਂ ਵੀ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …