Saturday, April 20, 2024

ਬੱਸ ਸਟੈਂਡ ਵਿਖੇ ਸਰਚ ਮੁਹਿੰਮ ਅਤੇ ਫਲੈਗ ਮਾਰਚ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ)- ਥਾਣਾ ਏ-ਡਵੀਜ਼ਨ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਦੇ ਜਵਾਨਾਂ ਵਲੋਂ ਸਰਚ ਮੁਹਿੰਮ ਦੌਰਾਨ ਬੱਸ ਸਟੈਂਡ ਦੇ ਸਟਾਲਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀਆਂ ਪਾਸੋਂ ਪੁਛਗਿੱਛ ਕੀਤੀ ਗਈ।ਇਸ ਤੋਂ ਬਾਅਦ ਫਲੈਗ ਮਾਰਚ ਕੱਢਿਆ ਗਿਆ, ਜੋ ਬੱਸ ਸਟੈਂਡ ਤੋਂ ਸ਼ੂਰੂ ਹੋ ਕੇ ਹੁਸੈਨਪੁਰਾ ਚੌਕ, ਘਾਹ ਮੰਡੀ, ਰਾਮ ਬਾਗ਼ ਚੌਕ ਤੋਂ ਹੁੰਦਾ ਹੋਇਆ ਹਾਲ ਗੇਟ ਚੌਕ ਪੁੱਜਾ।ਥਾਣਾ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ‘ਤੇ ਯਕੀਨ ਨਾ ਕਰਨ ਅਤੇ ਅਮਨ ਸ਼ਾਂਤੀ ਤੇ ਸਦਭਾਵਨਾ ਬਣਾ ਕੇ ਰੱਖਣ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …