ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਅੱਪਰਬਾਰੀ ਦੁਆਬ ਨਹਿਰ (ਯੂ.ਬੀ.ਡੀ.ਸੀ) ਪ੍ਰੋਜੈਕਟ ਅਧੀਨ ਤਾਰਾਂ ਵਾਲਾ ਪੁਲ ਦੇ ਨੇੜੇ ਬ੍ਰਿਟਿਸ਼ ਕਾਲ ਦੌਰਾਨ ਬਣੇ ਇੱਕ ਹਾਈਡਰੋ ਪਾਵਰ ਪਲਾਂਟ ਦੇ ਨਾਲ ਪਿਕਨਿਕ ਸਥਾਨ ਦਾ ਉਦਘਾਟਨ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਕੀਤਾ।ਇਸ ਨੂੰ ਪਿਕਨਿਕ, ਕਸਰਤ, ਬੱਚਿਆਂ ਲਈ ਝੂਲੇ, ਓਪਨ ਜਿਮ, ਰੰਗੀਨ ਰੋਸ਼ਨੀ ਅਤੇ ਸੁੰਦਰ ਬਾਗਬਾਨੀ ਨਾਲ ਸਜ਼ਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਕਰੀਬ 5.5 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 3.5 ਏਕੜ ਜ਼ਮੀਨ ’ਤੇ ਮਿੰਨੀ ਕੰਪਨੀ ਗਾਰਡਨ ਬਣਾਇਆ ਗਿਆ ਹੈ, ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੈ।ਇਸ ਮੌਕੇ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਐਸ.ਈ ਸੰਦੀਪ ਸਿੰਘ, ਐਸ.ਡੀ.ਓ ਅਨੁਦੀਪਕ ਸਿੰਘ, ਓ.ਐਸ.ਡੀ ਮਨਪ੍ਰੀਤ ਸਿੰਘ ਤੇ ਨਵਨੀਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
Check Also
ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ
ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …