ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਤਹਿਤ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ ਆਈ.ਏ.ਐਸ ਅਤੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਦੇ ਨਿਰਦੇਸ਼ਾਂ ਹੇਠ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਦੀ ਅਗਵਾਈ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਹਰਿਕਿਸ਼ਨ ਸੀਨੀ. ਸੈਕੰ. ਸਕੂਲ ਵਡਾਲਾ ਗ੍ਰੰਥੀਆਂ ਗੁਰਦਾਸਪੁਰ ਵਿਖੇ ਦੋ ਰੋਜ਼ਾ ਨਾਟਕ ਉਤਸਵ ਮਨਾਇਆ ਜਾ ਰਿਹਾ ਹੈ।27 ਤੇ 28 ਮਾਰਚ ਨੂੰ ਅੰਮਿ੍ਰਤਸਰ ਤੇ ਗੁਰਦਾਸਪੁਰ ਵਿਖੇ ਭਾਸ਼ਾ ਵਿਭਾਗ ਵੱਲੋੰ ਵਰਨਿਤ ਸੰਸਥਾਵਾਂ ਤੇ ਸਾਈੰ ਕਰੀਏਸ਼ਨਜ਼ ਅੰਮਿ੍ਰਤਸਰ ਦੇ ਸਹਿਯੋਗ ਨਾਲ ਬਲਜੀਤ ਕੌਰ ਰੰਧਾਵਾ ਦੇ ਲੇਖਾਂ ਅਤੇ ਨਾਮੀ ਫ਼ਿਲਮੀ ਅਦਾਕਾਰ ਗੁਰਿੰਦਰ ਮਕਨਾ ਦੇ ਨਾਟਕੀਕਰਨ ਤੇ ਸਰਪ੍ਰਸਤੀ ਹੇਠ ਪਰਮਜੀਤ ਮਕਨਾ ਦੀ ਨਿਰਦੇਸ਼ਨਾ ਨਾਲ ਪੈਰਾਂ ਨੂੰ ਕਰਾਦੇ ਝਾਂਜਰਾਂ ਨਾਟਕ ਦੀ ਕਲਾਤਮਿਕ ਪੇਸ਼ਕਾਰੀ ਕੀਤੀ ਜਾਵੇਗੀ। ਨਾਮੀ ਸਿੱਖਿਆ ਸ਼ਾਸਤਰੀ ਡਾ. ਰਮੇਸ਼ ਆਰਿਆ, ਡੀ.ਈ.ਓ. ਗੁਰਦਾਸਪੁਰ ਅਮਰਜੀਤ ਸਿੰਘ ਭਾਟੀਆ, ਡੀ.ਇ.ਓ. ਅੰਮਿ੍ਰਤਸਰ ਜੁਗਰਾਜ ਸਿੰਘ ਰੰਧਾਵਾ, ਫ਼ਿਲਮੀ ਅਦਾਕਾਰਾ ਜਤਿੰਦਰ ਕੌਰ, ਨਾਮੀ ਲੇਖਕ ਲਖਵਿੰਦਰ ਸਿੰਘ ਸੁਲੇਮਪੁਰੀ (ਯੂ.ਕੇ.), ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰਵੀਪਾਲ ਦਾਰਾ ਇਸ ਨਾਟ-ਉਤਸਵ ਦੇ ਮੁੱਖ ਮਹਿਮਾਨ/ਮਹਿਮਾਨ-ਏ-ਖ਼ਾਸ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਡਾ. ਪੁਸ਼ਪਿੰਦਰ ਵਾਲੀਆ (ਪਿ੍ਰੰਸੀਪਲ) ਅਤੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਪਾਰੋਵਾਲ ਵੱਲੋੰ ਕੀਤੀ ਜਾਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …