Monday, June 16, 2025
Breaking News

ਐਚ.ਡੀ.ਐਫ.ਸੀ. ਬੈਂਕ ਨੇ ਬਾਬਾ ਫ਼ਰੀਦ ਕਾਲਜ ਦੇ 7 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ

PPN1912201404

ਬਠਿੰਡਾ,18 ਦਸੰਬਰ (ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਲਗਾਤਾਰ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਉਪਲੱਬਧ ਕਰਵਾਏ ਜਾ ਰਹੇ ਹਨ। ਇਸ ਲਈ ਸੰਸਥਾ ਦੇ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਟਰੇਨਿੰਗ ਕਮ ਪਲੇਸਮੇਂਟ ਲਈ ਵੱਖ-ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਦੇ ਅਜਿਹੇ ਯਤਨਾਂ ਸਦਕਾ ਬੀਤੇ ਦਿਨੀ ਐਚ.ਡੀ.ਐਫ.ਸੀ. ਬੈਂਕ ਨੇ ਸੰਸਥਾ ਵਿਖੇ ਪਲੇਸਮੇਂਟ ਡਰਾਈਵ ਆਯੋਜਿਤ ਕਰਕੇ ਬਾਬਾ ਫ਼ਰੀਦ ਕਾਲਜ ਦੇ 7 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਹੈ। ਵਿਦਿਆਰਥੀਆਂ ਦੀ ਚੋਣ ਪ੍ਰੀਕਿਰਿਆ ਦੌਰਾਨ ਬੈਂਕ ਅਧਿਕਾਰੀਆਂ ਨੇ ਗਰੁੱਪ ਡਿਸ਼ਕਸ਼ਨ ਤੋਂ ਇਲਾਵਾ ਹਰ ਇੱਕ ਵਿਦਿਆਰਥੀ ਦੀ ਵਿਅਕਤੀਗਤ ਤੌਰ ‘ਤੇ ਇੰਟਰਵਿਊ ਕੀਤੀ। ਕਾਲਜ ਦੇ 60 ਵਿਦਿਆਰਥੀਆਂ ਨੇ ਬੜੇ ਹੌਸਲੇ ਅਤੇ ਜੋਸ਼ ਨਾਲ ਇਸ ਇੰਟਰਵਿਊ ਵਿੱਚ ਹਿੱਸਾ ਲਿਆ। ਬੈਂਕ ਅਧਿਕਾਰੀ ਨੇ ਵਿਦਿਆਰਥੀਆਂ ਨੂੰ ਮਾਰਕੀਟਿੰਗ ਅਤੇ ਫਾਇਨਾਂਸ ਨਾਲ ਸਬੰਧਤ ਸੁਆਲ ਪੁੱਛੇ ਅਤੇ ਉਹ ਬਿਜਨਿਸ ਵਰਲਡ ਦੀਆਂ ਨਵੀਨ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੇ ਜਾਣਕਾਰੀ ਪੱਧਰ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਆਖਰੀ ਇੰਟਰਵਿਊ ਤੋਂ ਬਾਅਦ ਉਨ੍ਹਾਂ ਨੇ ਐਚ.ਡੀ.ਐਫ.ਸੀ. ਬੈਂਕ ਲਈ ਬੀ.ਬੀ.ਏ. ਦੇ 7 ਵਿਦਿਆਰਥੀਆਂ ਅਮਨਦੀਪ ਸਿੰਘ , ਪਰਮਪ੍ਰੀਤ ਸਿੰਘ , ਸਦਾਮ ਹੂਸੈਨ, ਸੰਦੀਪ ਕੌਰ, ਪੂਜਾ ਗੁਪਤਾ, ਰਮਨਦੀਪ ਸਿੰਘ ਅਤੇ ਅਮਨੀਤ ਕੌਰ ਨੂੰ ਨੌਕਰੀ ਲਈ ਚੁਣ ਲਿਆ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਇਸ ਗੱਲ ਤੇ ਕੇਂਦਰਿਤ ਹੈ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਵੱਧ ਤੋਂ ਵੱਧ ਪਲੇਸਮੇਂਟ ਦੇ ਮੌਕੇ ਪ੍ਰਦਾਨ ਕਰੀਏ। ਉਨ੍ਹਾਂ ਨੇ ਇਸ ਪਲੇਸਮੈਂਟ ਡਰਾਈਵ ਨੂੰ ਆਯੋਜਿਤ ਕਰਨ ਲਈ ਸੰਸਥਾ ਦੇ ਟਰੇਨਿੰਗ ਅਤੇ ਪਲੇਸਮੇਂਟ ਵਿਭਾਗ ਦੇ ਸਾਰਥਿਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੇ ਗ੍ਰੇਜੂਏਟ ਵਿਦਿਆਰਥੀਆਂ ਲਈ ਪਲੇਸਮੇਂਟ ਦਾ ਇਹ ਮਹੱਤਵਪੂਰਨ ਮੌਕਾ ਪ੍ਰਦਾਨ ਕਰਨ ਲਈ ਐਚ.ਡੀ.ਐਫ.ਸੀ. ਬੈਂਕ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
ਕੈਪਸ਼ਨ: ਗ੍ਰੇਜੂਏਟ ਵਿਦਿਆਰਥੀਆਂ ਲਈ ਪਲੇਸਮੇਂਟ ਵਾਲੇ ਵਿਦਿਆਰਥੀ। ਤਸਵੀਰ ਜਸਵਿੰਦਰ ਜੱਸੀ

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply