Thursday, April 23, 2026

ਜਥੇਦਾਰ ਨੰਦਗੜ੍ਹ ਦੀ ਹਮਾਇਤ’ਤੇ ਆਈਆਂ ਪੰਥਕ ਜਥੇਬੰਦੀਆਂ

PPN1912201406

ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਤੋਂ ਅਸਤੀਫਾ ਲੈਣ ਦੀਆਂ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਤੋਂ ਬਾਅਦ ਅੱਜ ਕਈ ਪੰਥਕ ਜਥੇਬੰਦੀਆਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਹਮਾਇਤ ਉੱਪਰ ਆ ਗਈਆਂ। ਅੱਜ ਇਨ੍ਹਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਕੀਤੀ ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲ ਕਰਦਿਆਂ ਪੰਥਕ ਆਗੂ ਪਰਮਿੰਦਰ ਸਿੰਘ ਰੰਧਾਵਾ, ਏਕਨੂਰ ਖਾਲਸਾ ਫੌਜ ਦੇ ਪ੍ਰਧਾਨ ਬਲਜੀਤ ਸਿੰਘ ਗੰਗਾ, ਆਤਮਾ ਸਿੰਘ ਚਹਿਲ ਆਦਿ ਨੇ ਪੰਜਾਬ ਸਰਕਾਰ ਦੁਆਰਾ ਤਖ਼ਤ ਸਾਹਿਬ ਦੇ ਸਤਿਕਾਰ ਯੋਗ ਜਥੇਦਾਰ ਨੰਦਗੜ੍ਹ ਸਾਹਿਬ ਦੀ ਸੁਰੱਖਿਆ ਵਾਪਸ ਲੈਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸੰਕਟ ਮੌਕੇ ਸਮੁੱਚਾ ਸਿੱਖ ਪੰਥ ਉਨ੍ਹਾਂ ਦੇ ਨਾਲ ਹੈ ਤੇ ਉਹ ਕਦੇ ਵੀ ਜਥੇਦਾਰ ਨੰਦਗੜ੍ਹ ਨੂੰ ਅਸਤੀਫਾ ਦੇਣ ਦੀ ਨੌਬਤ ਤੱਕ ਪਹੁੰਚਣ ਨਹੀਂ ਦੇਣਗੀਆਂ। ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜੋ ਪੰਥਕ ਰਵਾਇਤਾਂ ਅਨੁਸਾਰ ਸੇਵਾਵਾਂ ਨਿਭਾ ਰਹੇ ਹਨ, ਇਲਾਕਾ ਵਾਸੀ ਉਨ੍ਹਾਂ ਦੀਆਂ ਸੇਵਾਵਾਂ ਤੋਂ ਸ਼ੰਤੁਸ਼ਟ ਹਨ ਤੇ ਜਥੇਦਾਰ ਨੰਦਗੜ੍ਹ ਨੂੰ ਕਿਸੇ ਵੀ ਰਾਜਨੀਤਿਕ ਦਬਾਅ ਹੇਠ ਅਸਤੀਫਾ ਨਹੀਂ ਦੇਣ ਦੇਵਾਂਗੇ। ਇਸ ਮੌਕੇ ਉਨ੍ਹਾਂ ਨਾਲ ਸੁਖਦੇਵ ਸਿੰਘ, ਭਾਈ ਜਸਵੰਤ ਸਿੰਘ ਵੈਦ ਸੰਗਤ ਮੰਡੀ, ਭਾਈ ਕਰਮ ਸਿੰਘ ਕੋਟਭਾਈ, ਭਾਈ ਨਛੱਤਰ ਸਿੰਘ ਦਬੜੀਖਾਨਾ, ਭਾਈ ਜੀਤ ਸਿੰਘ ਗੋਨਿਆਣਾ, ਭਾਈ ਸੁਖਦੇਵ ਸਿੰਘ ਗੋਨਿਆਣਾ, ਭਾਈ ਕਿਰਪਾਲ ਸਿੰਘ ਮਿਸ਼ਨਰੀ, ਲਾਭ ਸਿੰਘ ਸਿਵੀਆਂ, ਪ੍ਰੀਤਮ ਸਿੰਘ ਫੌਜੀ ਤਲਵੰਡੀ ਸਾਬੋ, ਅਮਰਜੀਤ ਸਿੰਘ ਮਾਛੀਵਾੜਾ, ਹਰਦੇਵ ਸਿੰਘ ਸਿਵੀਆਂ ਆਦਿ ਨੇ ਵੀ ਹਮਾਇਤ ਦਿੱਤੀ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply