Sunday, June 15, 2025
Breaking News

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸਕੈ: ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ

PPN1912201409

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ ਸਕੈ ਪਬਲਿਕ ਸਕੂਲ,(ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ) ਮਜੀਠਾ ਰੋਡ ਬਾਈਪਾਸ ਵਿੱਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਵਿੰਗ ਦਾ ‘ਸਲਾਨਾ ਇਨਾਮ ਵੰਡ’ ਸਮਾਰੋਹ ਤੇ ਗ੍ਰੈਂਡ ਪੈਰੇਂਟਸ ਡੇ’ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮਾਰੋਹ ਦੇ ਮੁ’ਖ ਮਹਿਮਾਨ ਚਰਨਜੀਤ ਸਿਂੰਘ ਚੱਢਾ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਈਟੀ ਸਨ।ਇਸ ਅਵਸਰ ਤੇ ਨਿਰਮਲ ਸਿੰਘ, ਹਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਐਡਵੋਕੇਟ ਜਸਵਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਮਨਮੋਹਨ ਸਿੰਘ ਸੇਠੀ, ਗੁਰਬਖਸ਼ ਸਿੰਘ, ਭਰਪੂਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ ਮੰਜਿਲ, ਕੁਲਜੀਤ ਸਿੰਘ, ਰਣਬੀਰ ਸਿੰਘ ਚੋਪੜਾ, ਹਰਜੀਤ ਸਿੰਘ ਚ’ਢਾ, ਮਨਮੋਹਨ ਸਿੰਘ, ਜਗਬੀਰ ਸਿੰਘ (ਆਰਚੀਟੈਕਟ), ਜੀਤ ਸਿੰਘ, ਕੁਲਜੀਤ ਸਿੰਘ ਸਾਹਨੀ ਤੇ ਗੁਰਿੰਦਰ ਸਿੰਘ ਮੌਜੂਦ ਸਨ।

ਪ੍ਰਿਂੰਸੀਪਲ ਸ਼੍ਰੀ ਮਤੀ ਦਪਿੰਦਰ ਕੌਰ ਨੇ ਫੁ’ਲਾਂ ਦੇ ਗੁਲਦਸਤੇ ਭੇਂਟ ਕਰਕੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬਿਰਧ ਆਸ਼ਰਮ ਤੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸ: ਰਾਜਮਹਿੰਦਰ ਸਿਂੰਘ ਮਜੀਠਾ, ਇੰਜੀਨੀਅਰ ਜਸਪਾਲ ਸਿੰਘ ਅਤੇ ਇੰਜੀਨੀਅਰ ਨਵਦੀਪ ਸਿੰਘ ਹਾਜਰ ਹੋਏ।ਪ੍ਰਿੰਸੀਪਲ ਨੇ ਅਪਨੇ ਸਵਾਗਤੀ ਭਾਸ਼ਣ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਬੱਚਿਆਂ ਨੂੰ ਘਰ ਵਿੱਚ ਬਜੁਰਗਾਂ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ।ਸਮਾਰੋਹ ਵਿੱਚ ਰੰਗਾ ਰੰਂਗ ਪ੍ਰੋਗਰਾਮ ਪੇਸ਼ ਕੀਤਾ ਗਿਆ।’ਕਿਡਜ਼ ਪੈਰਾਡਾਈਜ਼’ ਦੇ ਛੋਟੇ ਛੋਟੇ ਬੱਚਿਆ ਨੇ ਸੁਂਦਰ ਨਾਚ ਪੇਸ਼ ਕੀਤਾ। ਵਡਿਆਂ ਦੇ ਪ੍ਰਤੀ ਆਦਰ ਪ੍ਰਗਟ ਕਰਨ ਲਈ ਨਾਟਕ ‘ਵਿਚ ਦੁਨੀਆ ਸੇਵ ਕਮਾਈਏ’ ਪੇਸ਼ ਕੀਤਾ ਗਿਆ।ਮਾਰਸ਼ਲ ਆਰਟਸ ਨਾਲ ਸਬੰਧਤ ਗਤਕਾ ਵਿਸ਼ੇਸ਼ ਰੂਪ ਵਿੱਚ ਪੇਸ਼ ਕੀਤਾ ਗਿਆ।ਸਮਾਰੋਹ ਵਿੱਚ ਵੱਖ ਵੱਖ ਪ੍ਰਾਂਤਾਂ ਨਾਲ ਸਬੰਧਤ ਨਾਚ ਪੇਸ਼ ਕੀਤੇ ਤੇ ਭਗਵਾਨ ਵਿਸ਼ਨੂੰ ਦੇ ਦਸ ਅਵਤਾਰਾਂ ਨੂੰ ਪੇਸ਼ ਕੀਤਾ ਗਿਆ।
ਬੱਚਿਆਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ‘ਸਵ’ਛ ਭਾਰਤ ਅਭਿਯਾਨ ‘ਤੇ ਇੱਕ ਨਾਟਿਕਾ ਪੇਸ਼ ਕੀਤੀ ਗਈ। ਸਮਾਰੋਹ ਦੇ ਅੰਤ ‘ਤੇ ਮੁੱਖ ਮਹਿਮਾਨ, ਪ੍ਰਿਂੰਸੀਪਲ ਮੈਡਮ ਅਤੇ ਮੈਂਬਰਜ਼ ਇੰਚਾਰਜ ਨੇ ਵਿਦਿਆਰਥੀਆਂ ਨੂੰ ਇਨਾਮ ਦਿ’ਤੇ ਤੇ ਉਹਨਾਂ ਦੀ ਸਫਲਤਾ ‘ਤੇ ਵਧਾਈ ਦਿੱਤੀ।ਇਸ ਸਮਾਰੋਹ ਤੇ
ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਤੇ ਸਕੂਲ ਵਿੱਚ ਲਿਫਟ ਦਾ ਉਦਘਾਟਨ ਵੀ ਕੀਤਾ ਗਿਆ। ਮਹਿਮਾਨਾ ਲਈ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply