ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ) -ਪਿੰਡ ਫੂੁਲੇਵਾਲਾ ਦੇ ਅਜ਼ਾਦ ਵੈਲਫੇਅਰ ਕਲੱਬ ਵੱਲੋ ਇੱਕ ਸਮਾਗਮ ਕਰਕੇ ਕਲੱਬ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਐੇਲੀਮੈਟਰੀ ਸਕੂਲ ਫੂਲੇਵਾਲਾ ਦੇ ਵਿੱਚ ਆਗਨਵਾੜੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪੁੱਜੀ ਬਲਾਕ ਸੰਮਤੀ ਮੈਂਬਰ ਸ੍ਰੀਮਤੀ ਭਜਨ ਕੌਰ ਨੇ ਕਲੱਬ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋ ਗੀਤ ਅਤੇ ਕਵਿਤਾਵਾ ਪੇਸ਼ ਕੀਤੀਆ ਗਈਆ।ਗੁਰਮੀਤ ਭੁੱਟੀਵਾਲ ਵੱਲੋ ਵੀ ਗੀਤ ਪੇਸ਼ ਕੀਤੇ ਗਏ। ਕਲੱਬ ਵੱਲੋ ਸਹਿਯੋਗੀ ਸੱਜਣਾ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਵਿੰਦਰ ਸਿੰਘ (ਸਲਾਹਕਾਰ ਯੋਜਨਾ ਕਮੇਟੀ),ਸਰਪੰਚ ਸੁਖਮੰਦਰ ਸਿੰਘ ,ਬੀ.ਕੇ.ਯੂ ਡਕੌਦਾ ਦੇ ਸੁਖੰਮਦਰ ਸਿੰਘ ਬਾਵਾ ,ਅਮਰਜੀਤ ਸਿੰਘ,ਦਰਵਾਰਾ ਸਿੰਘ(ਪੇਂਡੂ ਮਜਦੂਰ ਯੁਨੀਅਨ),ਸੰਤੋਖ ਸਿੰਘ,ਗੁਰਦੀਪ ਸਿੰਘ,ਅੰਗਰੇਜ ਸਿੰਘ,ਬਲਜਿੰਦਰ ਸਿੰਘ ,ਬਲਵੀਰ ਸਿੰਘ ,ਡਾ:ਗੁਰਤੇਜ ਸਿੰਘ,ਬਾਬੂ ਸਿੰਘ ਅਤੇ ਪਿੰਡ ਵਾਸੀਆ ਤੋਂ ਇਲਾਵਾ ਸਰਕਾਰੀ ਐੇਲੀਮੈਟਰੀ ਸਕੂਲ ਦਾ ਸਮੂਹ ਸਟਾਫ ਹਾਜਰ ਸੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …