Saturday, July 5, 2025
Breaking News

16 ਸਾਲਾਂ ਬਾਅਦ ਅਦਾਲਤ ਪਾਸੋਂ ਮਿਲਿਆ ਇਨਸਾਫ

ਵਾਰਡ ਨੰ. 17 ਨਿਵਾਸੀਆਂ ਨੂੰ ਗੋਡੇ-ਗੋਡੇੇ ਚਾਅ

PPN1912201406

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਟਾਊਨ ਪਲੈਨਿੰਗ ਸਕੀਮ 3 ਪਾਰਟ 2, ਨੌ ਲੱਖ ਚੌਵੀ ਹਜ਼ਾਰ ਦੋ ਸੋ ਚਾਲੀ ਮੁਰੱਬਾ ਗੱਜ ਦੀ ਹੈ। ਇਸ ਸਕੀਮ ਵਿੱਚ ਖਸਰਾ ਨੰ 2441 ਅਤੇ ਖਸਰਾ ਨੰ 2445 ਵਿੱਚ ਪਾਰਕ ਲਈ ਵੰਡੀਆਂ ਗਈਆਂ ਥਾਵਾਂ ਦਾ ਝਗੜਾ 1999 ਤੋਂ ਚੱਲ ਰਹਿਆਂ ਸੀ। ਰਾਜਨੀਤਕ ਤੌਰ ਤੇ ਪ੍ਰਭਾਵਸ਼ਾਲੀ ਅਤੇ ਸਰਕਾਰੇ ਦਰਬਾਰੇ ਪਹੁੰਚ ਰਖੱਨ ਵਾਲੇ ਕੁਝ ਵਿਅਕਤੀਆਂ ਵਲੋ ਇਨ੍ਹਾਂ ਪਾਰਕਾਂ ਵਾਲੇ ਥਾਵਾਂ ਨੂੰ ਰੋਕਨ ਦੇ ਯਤਨ ਜਾਰੀ ਸਨ। ਪਰ ਦੁਸਰੇ ਪਾਸੇ ਨਾਗਰਿਕ ਚੇਤਨਾ ਮੰਚ ਲੋਕਾਂ ਦੇ ਸਹਿਯੋਗ ਨਾਲ ਇਹਨਾਂ ਥਾਵਾਂ ਤੇ ਪਾਰਕ ਬਣਾਉਨ ਲਈ ਯਤਨਸ਼ੀਲ ਸੀ।ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਚ 26-11-2014 ਨੂੰ ਲੋਕਾ ਦੇ ਹੱਕ ਵਿੱਚ ਫੈਸਲੇ ਦੇਣ ਤੇ ਵਾਰਡ ਵਾਸੀ ਬੇਹਦ ਖੁੱਸ਼ ਹਨ। ਅੱਜ ਮੰਚ ਵਲੋ 150-200 ਲੋਕਾਂ ਦੇ ਦਸਖਤਾਂ ਵਾਲੇ ਮੈਮੋਰੈਂਡਮ ਕਮਿਸ਼ਨਰ, ਨਗਰ ਨਿਗਮ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਬਠਿੰਡਾ ਨੂੰ ਸੋਂਪ ਕੇ ਪਾਰਕਾ ਨੂੰ ਜਲਦੀ ਵਿਕਸਤ ਕਰਵਾਉਣ ਦੀ ਪੁਰਜੋਰ ਕੀਤੀ। ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਜਗਮੋਹਨ ਕੋਸਲ, ਉਪ ਪ੍ਰਧਾਨ ਗੁਰਦੇਵ ਸਿੰਘ ਸਿਵੀਆ, ਜਨਰਲ ਸਕੱਤਰ ਬੱਗਾ ਸਿੰਘ ਤੇ ਸਕੱਤਰ ਜਗਜੀਵਨ ਬੱਲੀ ਨੇ ਦੱਸਿਆ ਕਿ 2-9-1973 ਨੂੰ ਇਸ ਏਰੀਏ ਨੂੰ ਅਨਬਿਲਟ ਘੋਸ਼ਿਤ ਕੀਤਾ ਗਿਆ। 6-10-1975 ਨੂੰ ਲੋਕਾ ਤੋਂ ਇਤਰਾਜ ਮੰਗੇ ਗਏ 305 ਇਤਰਾਜ ਦਾਇਰ ਹੋਏ 15-6-1977 ਨੂੰ ਮੁੜ ਸੋਧੀ ਪਲਾਨ ਜਾਰੀ ਕੀਤੀ ਗਈ ਜਿਸ ਦੇ 117 ਇਤਰਾਜ ਦਾਇਰ ਹੋਏ। 4-1-1978 ਨੂੰ ਡਿਪਟੀ ਕਮਿਸ਼ਨਰ ਜੋ ਉਸ ਵਕਤ ਪ੍ਰਬੰਧਕ ਸੀ ਵਲੋ ਇਤਰਾਜ ਸੁਣੇ ਗਏ ਤੇ ਲੇ ਆਉਟ ਪਲਾਨ ਨੂੰ ਮੁੜ ਸੋਧਣ ਲਈ ਜਿਲ੍ਹਾਂ ਟਾਊਨ ਪਲੈਨਰ ਨੂੰ ਭੇਜੀਆਂ ਗਿਆ। 2-7-1979 ਨੂੰ ਸੋਧੀ ਗਈ ਪਲਾਨ ਜਾਰੀ ਕੀਤੀ ਗਈ। 101 ਇਤਰਾਜ ਪ੍ਰਾਪਤ ਕੀਤੇ ਗਏ। 12-9-1979 ਨੂੰ ਇਤਰਾਜ ਸੁਨ ਕੇ ਅੰਤਿਮ ਲੇ ਆਊਟ ਪਲਾਨ ਨੋਟੀਫੀਕੇਸ਼ਨ ਲਈ ਭੇਜੀ ਗਈ। ਅਖੀਰ ਇਹ ਸਕੀਮ 9-9-1983 ਨੂੰ ਸਰਕਾਰ ਦੁਆਰਾ ਡੀ.ਟੀ.ਪੀ(ਬੀ)35/81 ਮਿਤੀ 13-2 1981 ਨੂੰ ਮੁਤਾਬਿਕ ਨੋਫੀਕੇਸ਼ਨ ਦਿੱਤੀ ਗਈ। ਕਾਨੂੰਨੀ ਚੋਰ ਮੋਰੀਟਾ ਤੇ ਨਗਰ ਕੋਸ਼ਲ ਬਠਿੰਡਾ ਦੇ ਕੁਝ ਕੂ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਭੂਮਾਫੀਆ ਲੋਕਾ ਵਲੋ ਇਹ ਪਾਰਕਾ ਵਾਲਾ ਸਾਝੀਆਂ ਥਾਵਾਂ ਹਥਿਆਉਣ ਦੇ ਜਤਨ ਵੀ ਜੋਰ ਫੜਦੇ ਗਏ।10-10 2007 ਨੂੰ ਮਾਨਯੋਗ ਸਿੰਗਲ ਜਜੱ ਸ਼੍ਰੀ ਕੇ ਐਸ ਗਰੇਵਾਲ ਵਲੋ ਜਾਰੀ ਸਕੀਮ ਰੱਦ ਕਰ ਦਿੱਤੀ ਗਈ। ਸਿੰਗਲ ਜਜੱ ਨੇ ਕਾਨੂੰਨ ਦੀਆਂ ਧੱਜੀਆਂ ਉਡਾਉਦਿਆ ਫੈਸਲਾ ਬਿਨ੍ਹਾਂ ਤਰਕ ਦੇ ਹੀ ਕਰ ਦਿੱਤਾ ਸੀ। ਸਿਵਲ ਪ੍ਰਸ਼ਾਸਨ ਤੇ ਨਗਰ ਨਿਗਮ ਨੇ ਵਫਦ ਨੂੰ ਫੈਸਲਾ ਲਾਗੂ ਕਰਨ ਦਾ ਪੂਰਨ ਭਰੋਸਾ ਦਿੰਦੇ ਹੋਏ ਪਾਰਕਾ ਨੂੰ ਵਿਕਸੀਤ ਕਰਨ ਦੀ ਹਾਮੀ ਭਰੀ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply