ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਸਲ ਦੀ ਸਰਪ੍ਰਸਤੀ ਹੇਠ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀਸਕੂਲ ਵਿਖੇ ਐਨ.ਸੀ.ਸੀ ਦੇ ਸੀਨੀਅਰ ਵਿੰਗ ’ਚ 21 ਨਵੇਂ ਕੈਡਿਟਾਂ ਦੀ ਭਰਤੀ ਕੀਤੀ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਭਰਤੀ ਫਸਟ ਪੰਜਾਬ ਗਰਲਜ਼ ਬਟਾਲੀਅਨ ਅੰਮ੍ਰਿਤਸਰ ਅਧੀਨ ਸੂਬੇਦਾਰ ਅਸ਼ੋਕ ਕੁਮਾਰ ਸਿੰਘ, ਬੀ.ਐਚ.ਐਮ.ਪੀ.ਐਸ ਚੰਨਡੇਲ, ਹਵਾਲਦਾਰ ਰਾਜੀਵ ਕੁਮਾਰ ਵਲੋਂ ਕੀਤੀ ਗਈ।ਸ੍ਰੀਮਤੀ ਨਾਗਪਾਲ ਨੇ ਕੈਡਿਟਾਂ ਨੂੰ ਐਨ.ਸੀ.ਸੀ ਦੇ ਨਿਯਮਾਂ ਆਦਿ ਤੋਂ ਜਾਗਰੂਕ ਕਰਵਾਇਆ ਅਤੇ ਐਨ.ਸੀ.ਸੀ ਦੇ ਫਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ।ਇਸ ਮੌਕੇ ਉਨ੍ਹਾਂ ਦੇਸ਼ ਦੀ ਸੇਵਾ ਕਰਨ ਲਈ ਨਾਰੀ ਸ਼ਕਤੀਕਰਨ ਨੂੰ ਉਤਸ਼ਾਹਿਤ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …