Thursday, May 29, 2025
Breaking News

ਅਮਿਤ ਤਲਵਾੜ ਆਈ.ਏ.ਐਸ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਿਆ

ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ ਹੋਏ ਨਤਮਸਤਕ ਅਤੇ ਜਲ੍ਹਿਆਵਾਲਾ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਹੈ ਕਿ ਲੋਕਾਂ ਤੱਕ ਸਰਕਾਰ ਪੁੱਜੇਗੀ ਨਾਂ ਕਿ ਆਮ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਣਗੇ।ਅੱਜ ਡਿਪਟੀ ਕਮਿਸ਼ਨਰ ਦਾ ਅਹੁੱਦਾ ਸੰਭਾਲਣ ਮਗਰੋਂ ਤਲਵਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਲਈ ਇਹ ਬੜੇ ਮਾਣ ਦੀ ਗੱਲ ਹੈ ਪੰਜਾਬ ਸਰਕਾਰ ਨੇ ਗੁਰੂ ਨਗਰੀ ਅੰਮਿ੍ਰਤਸਰ ਦੀ ਸੇਵਾ ਦਾ ਮੌਕਾ ਦਿੱਤਾ ਹੈ।ਉਨਾਂ ਕਿਹਾ ਕਿ ਮਾਝੇ ਦੀ ਧਰਤੀ ਜਿਥੋਂ ਕਿ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ, ਵਿਖੇ ਕੰਮ ਕਰਨਾ ਬੜੇ ਸੁਭਾਗ ਵਾਲੀ ਗੱਲ ਹੈ।ਡੀ.ਸੀ ਤਲਵਾੜ ਨੇ ਕਿਹਾ ਕਿ ਉਨਾਂ ਦੀ ਤਰਜ਼ੀਹ ਰਹੇਗੀ ਕਿ ਅਧਿਕਾਰੀ ਪੰਜਾਬ ਸਰਕਾਰ ਦੇ ਮਿਸ਼ਨ ‘ਸਰਕਾਰ ਲੋਕਾਂ ਦੇ ਦੁਆਰ’ ਤਹਿਤ ਆਮ ਜਨਤਾ ਦੇ ਕੰਮ ਉਨਾਂ ਦੇ ਇਲਾਕਿਆਂ ਵਿੱਚ ਜਾ ਕੇ ਪੂਰੇ ਕਰਨ।ਉਨਾਂ ਕਿਹਾ ਕਿ ਅੰਮ੍ਰਿਤਸਰ ਸਰਹੱਦੀ ਜਿਲ੍ਹਾ ਹੋਣ ਕਰਕੇ ਇਥੋਂ ਦੀਆਂ ਤਰਜ਼ੀਹਾਂ ਬਾਕੀ ਪੰਜਾਬ ਨਾਲੋਂ ਵੱਖਰੀਆਂ ਹਨ।ਇਸ ਲਈ ਉਨਾਂ ਨੂੰ ਧਿਆਨ ਵਿੱਚ ਰੱਖ ਕੇ ਰਣਨੀਤੀ ਅਪਣਾਈ ਜਾਵੇ।ਸ੍ਰੀ ਤਲਵਾੜ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਇਸ ਇਲਾਕੇ ਵਿਚੋਂ ਨਸ਼ੇ ਦੇ ਖਾਤਮੇ ਲਈ ਪੁਲਿਸ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।ਇਸ ਤੋਂ ਇਲਾਵਾ ਨਸ਼ਾਗ੍ਰਸਤ ਰੋਗੀਆਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਉਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਮੇਰੀ ਲਾਜ਼ਮੀ ਰਹੇਗਾ।
ਉਨਾਂ ਦੇ ਅਹੁੱਦਾ ਸੰਭਾਲਣ ਮੌਕੇ ਜਿਲ੍ਹੇ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਐਸ.ਡੀ.ਐਮ ਮਜੀਠਾ ਡਾ. ਹਰਨੂਰ ਢਿਲੋਂ, ਮੁੱਖ ਪ੍ਰਸਾਸ਼ਕ ਪੁੱਡਾ ਰਜ਼ਤ ਓਬਰਾਏ, ਐਸ.ਡੀ.ਐਮ ਰਾਜੇਸ਼ ਸ਼ਰਮਾ, ਐਸ.ਡੀ.ਐਮ ਮਨਕੰਵਲਜੀਤ ਸਿੰਘ ਚਾਹਲ, ਐਸ.ਡੀ.ਐਮ ਅਜਨਾਲਾ ਰਵਿੰਦਰਪਾਲ ਸਿੰਘ, ਫੀਲਡ ਅਫ਼ਸਰ ਮੁੱਖ ਮੰਤਰੀ ਪੰਜਾਬ ਵਰੁਣ ਕੁਮਾਰ ਅਤੇ ਡਿਪਟੀ ਕਮਿਸ਼ਨਰ ਦੇ ਕਰਮਚਾਰੀਆਂ ਨੇ ਅਮਿਤ ਤਲਵਾੜ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪੁਲਿਸ ਦੇ ਜਵਾਨਾਂ ਨੇ ਉਨਾਂ ਨੁੰ ਗਾਰਡ ਆਫ ਆਨਰ ਦਿੱਤਾ।ਅਹੁੱਦਾ ਸੰਭਾਲਣ ਉਪਰੰਤ ਅਮਿਤ ਤਲਵਾੜ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਉਨਾਂ ਜਲ੍ਹਿਆਵਾਲਾ ਬਾਗ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …