ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਜਲ ਸ਼ਕਤੀ ਮੰਤਰਾਲੇ (ਭਾਰਤ ਸਰਕਾਰ) ਵਲੋਂ ਜ਼ਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ ‘ਕੈਚ ਦ ਰੇਨ’ ਪ੍ਰੋਜੈਕਟ ਦਾ ਤੀਜਾ ਪੜਾਅ ਮਈ 2023 ਤੱਕ ਚਲਾਇਆ ਗਿਆ।ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਹਰਸ਼ਾ ਛੀਨਾ, ਰਈਆ, ਚੋਗਾਵਾਂ, ਅਜਨਾਲਾ ਅਤੇ ਵੇਰਕਾ ਬਲਾਕ ਦੇ 50 ਪਿੰਡਾਂ ਵਿੱਚ ਇਹ ਮੁਹਿੰਮ ਚਲਾਈ ਗਈ।ਜ਼ਿਲ੍ਹਾ ਯੂਥ ਅਫ਼ਸਰ ਅਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਅਗਵਾਈ ਬਲਾਕ ਵਿੱਚ ਸੰਤ ਆਤਮਾ ਸਿੰਘ ਸਪੋਰਟਸ ਕਲੱਬ ਬੂਆ ਨੰਗਲੀ ਵਲੋਂ ਕੀਤੀ ਗਈ।ਹਰਸ਼ਾ ਛੀਨਾ ਤੇ ਰਈਆ ਵਿੱਚ ਸਪੋਰਟਸ ਐਂਡ ਕਲਚਰਲ ਕਲੱਬ ਮਾਧੋ, ਬਲਾਕ ਚੋਗਾਵਾਂ ਵਿੱਚ ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਕਲੱਬ ਦੁੱਗ, ਬਲਾਕ ਅਜਨਾਲਾ ਵਿੱਚ ਸੋਸ਼ਲ ਵੈਲਫੇਅਰ ਕਲੱਬ ਰਮਦਾਸ ਅਤੇ ਬਲਾਕ ਵੇਰਕਾ ਵਿੱਚ ਬੀਬੀ ਭਾਨੀ ਜੀ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ, ਨਹਿਰੂ, ਬਲਾਕ ਵੇਰਕਾ।ਰਬੀਸ਼ਾ, ਲਵਪ੍ਰੀਤ, ਗੁਰਸੇਵਕ ਸਿੰਘ, ਮਨਦੀਪ ਸਿੰਘ, ਗੁਰਪਾਲ, ਨਿਤਿਨਜੀਤ ਸਿੰਘ, ਅਜੈ ਕੁਮਾਰ, ਰੋਬਨਜੀਤ ਸਿੰਘ, ਰਾਸ਼ਟਰੀ ਯੁਵਾ ਵਲੰਟੀਅਰਾਂ ਅਤੇ ਯੁਵਾ ਕੇਂਦਰ ਅੰਮ੍ਰਿਤਸਰ ਦੇ ਯੂਥ ਵਲੰਟੀਅਰਾਂ ਨੇ ਆਪਣਾ ਯੋਗਦਾਨ ਪਾਇਆ।
ਇਸ ਪ੍ਰੋਗਰਾਮ ਤਹਿਤ ਹਰੇਕ ਯੂਥ ਕਲੱਬ ਵਲੋਂ ਆਪੋ-ਆਪਣੇ ਬਲਾਕ ਦੇ 10 ਪਿੰਡਾਂ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਦੇ ਤਰੀਕਿਆਂ ਨੂੰ ਅਪਨਾਉਣ ਅਤੇ ਪਾਣੀ ਨੂੰ ਵਾਪਸ ਵਰਤਣ, ਪਾਣੀ ਦੀ ਦੁਰਵਰਤੋਂ ਤੋਂ ਬਚਣ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਾਣੀ ਸਬੰਧੀ ਜਾਗਰੂਕਤਾ ਫੈਲਾਈ ਗਈ।ਪਾਥ ਪ੍ਰੋਗਰਾਮ, ਪੋਸਟਰ, ਕੰਧ ਲੇਖਣ (ਪੇਂਟਿੰਗ), ਨੁੱਕੜ ਨਾਟਕ, ਜਲ ਸੰਵਾਦ, ਗਿਆਨ ਮੁਕਾਬਲੇ, ਪੌਦੇ ਲਗਾਉਣ ਅਤੇ ਜਾਗਰੂਕਤਾ ਸੈਮੀਨਾਰ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ।
ਜੀਂਦ ਥੀਏਟਰ ਗਰੁੱਪ ਲੋਪੋਕੇ ਵਲੋਂ ਬਰਸਾਤੀ ਪਾਣੀ ਨੂੰ ਬਚਾਉਣ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਅਤੇ ਪਾਣੀ ਦੀ ਸੰਭਾਲ ਬਾਰੇ ਨੁੱਕੜ ਨਾਟਕ ਖੇਡਿਆ ਗਿਆ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …