ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਘਰੇਲੂ ਮਜ਼ਦੂਰ ਦਿਵਸ ਦੇ ਮੌਕੇ ਤੇ ਛੇਹਰਟਾ ਵਿਖੇ ਅੰਮ੍ਰਿਤਸਰ ਦੀਆਂ ਘਰੇਲੂ ਮਜ਼ਦੂਰ ਔਰਤਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਆਲ ਇੰਡੀਆ ਘਰੇਲੂ ਮਜ਼ਦੂਰ ਫੈਡਰੇਸ਼ਨ ਸਬੰਧਤ ਏਟਕ ਦੀ ਕੁੱਲ ਹਿੰਦ ਪ੍ਰਧਾਨ ਕਾਮਰੇਡ ਦਸਵਿੰਦਰ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ 16 ਜੂਨ ਨੂੰ ਦੁਨੀਆਂ ਭਰ ਵਿੱਚ ਘਰੇਲੂ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ।ਅੱਜ ਦੇ ਦਿਨ ਦੁਨੀਆਂ ਭਰ ਦੇ ਘਰੇਲੂ ਮਜ਼ਦੂਰ ਮੀਟਿੰਗਾਂ, ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਉਹਨਾਂ ਮੰਗ ਕੀਤੀ ਕਿ ਘਰੇਲੂ ਮਜ਼ਦੂਰਾਂ ਨੂੰ ਘੱਟੋ ਘੱਟ ਉਜ਼ਰਤਾਂ, ਸਮਾਜਿਕ ਸੁਰੱਖਿਆ, ਸਿਹਤ ਸੇਵਾਵਾਂ ਅਤੇ ਪੈਨਸ਼ਨ ਜਰੂਰੀ ਹੋਵੇ।ਭਾਰਤ ਦੇ ਸਾਰੇ ਰਾਜਾਂ ਵਿੱਚ ਘਰੇਲੂ ਮਜ਼ਦੂਰ ਵੈਲਫੇਅਰ ਬੋਰਡ ਬਣਾਏ ਜਾਣ, ਪ੍ਰਾਪਰਟੀ ਟੈਕਸ ਦਾ 5 ਫੀਸਦੀ ਹਿੱਸਾ ਘਰੇਲੂ ਮਜ਼ਦੂਰਾਂ ਦੇ ਬੋਰਡ ਵਿੱਚ ਜਮਾਂ ਕੀਤਾ ਜਾਵੇ ਅਤੇ ਉਸਾਰੀ ਮਜ਼ਦੂਰਾਂ ਵਾਲੀਆਂ ਸਾਰੀਆਂ ਭਲਾਈ ਸਕੀਮਾਂ ਘਰੇਲੂ ਮਜ਼ਦੂਰਾਂ ਉਪਰ ਵੀ ਲਾਗੂ ਕੀਤੀਆਂ ਜਾਣ।ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀਆਂ ਪ੍ਰਮੁੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 14 ਜੁਲਾਈ ਨੂੰ ਲੇਬਰ ਭਵਨ ਮੁਹਾਲੀ ਵਿਚੇ ਜੋ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ, ਉਸ ਵਿੱਚ ਅੰਮ੍ਰਿਤਸਰ ਤੋਂ ਘਰੇਲੂ ਮਜ਼ਦੂਰਾਂ ਦਾ ਵੱਡਾ ਕਾਫਲਾ ਸ਼ਾਮਿਲ ਹੋਵੇਗਾ।ਬੀਬੀ ਗੁਰਨਾਮ ਕੌਰ ਗੁਮਾਨਪੁਰਾ, ਅਮਰਜੀਤ ਸਿੰਘ ਆਸਲ ਅਤੇ ਵਿਜੇ ਕੁਮਾਰ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਮਨਜੀਤ ਕੌਰ, ਰਣਜੀਤ ਕੌਰ, ਰਾਣੀ, ਕੁਲਵੰਤ ਕੌਰ, ਕਸ਼ਮੀਰ ਕੌਰ, ਨਰਿੰਦਰ ਕੌਰ, ਜੋਤੀ, ਦਲਜੀਤ ਕੌਰ, ਸ਼ਮਸ਼ੇਰ ਨਾਥ, ਪ੍ਰੇਮ ਸਿੰਘ, ਸੁਖਵਿੰਦਰ ਸਿੰਘ, ਮੰਗਾ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …