Sunday, October 6, 2024

ਬੁਢਾਪਾ ਪੈਨਸ਼ਨ ਬਾਰੇ ਜਾਰੀ ਫਰਮਾਨ ਦੀ ਆਰ.ਐਸ.ਪੀ ਨੇ ਕੀਤੀ ਨਿਖੇਧੀ

ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – ਰੈਵੋਲਿਊਸਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਦੇ ਕੇਂਦਰੀ ਕਮੇਟੀ ਮੈਂਬਰ ਕਰਨੈਲ ਸਿੰਘ ਇਕੋਲਾਹਾ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਆਰ.ਐਸ.ਪੀ ਵਲੋਂ ਬੁੱਢਾਪਾ ਪੈਨਸ਼ਨ ਬਾਰੇ ਪੰਜਾਬ ਸਰਕਾਰ ਵਲੋਂ ਜਾਰੀ ਤੁਗ਼ਲਕੀ ਫਰਮਾਨ ਦੀ ਕੀਤੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣਾ ਲੋਕ ਵਿਰੋਧੀ ਫੈਸਲਾ ਤੁਰੰਤ ਲਵੇ ਵਾਪਿਸ ਨਹੀਂ ਤਾਂ ਸੰਘਰਸ਼ ਲਈ ਹੋਵਾਂਗੇ ਮਜ਼ਬੂਰ ਹੋਵਾਂਗੇ।
ਉਹਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਪੱਤਰ ਅਨੁਸਾਰ ਹੁਣ ਬੁਢਾਪਾ ਪੈਨਸ਼ਨ ਦਾ ਲਾਭ ਲੈਣ ਲਈ ਜਨਮ ਸਰਟੀਫ਼ਿਕੇਟ ਤੇ ਦੱਸਵੀਂ ਕਲਾਸ ਜਾਂ ਸਕੂਲ ਛੱਡਣ ਦਾ ਸਰਟੀਫ਼ਿਕੇਟ ਲਾਜ਼ਮੀ ਕਰ ਦਿੱਤਾ ਹੈ।ਅਜੋਕੇ ਸਮੇਂ ਬੁਢਾਪਾ ਪੈਨਸ਼ਨ ਲੈਣ ਦੇ ਯੋਗ ਵਿਆਕਤੀ ਤਕਰੀਬਨ 90% ਅਨਪੜ ਹਨ ਜਾ ਬਹੁਤਿਆਂ ਦੀ ਜਨਮ ਦੀ ਤਾਰੀਖ ਦਰਜ਼ ਹੀ ਨਹੀ ਕਾਰਵਾਈ ਗਈ ਸੀ।ਪਿੰਡ ਸ਼ਹਿਰ ਚ ਕੋਈ ਕੋਈ ਦਾਈ ਜਾਂ ਪਿੰਡ ਦਾ ਚੌਂਕੀਦਾਰ ਹੀ ਹੁੰਦਾ ਸੀ ਜੇਹੜਾ ਕੀ ਮਰਜ਼ੀ ਨਾਲ ਜਾ ਕੇ ਨਾਮ ਲਿਖਾ ਆਉਂਦਾ ਸੀ ਅੱਜ ਜੋ ਲੋਕ 60 ਸਾਲ ਦੇ ਕਰੀਬ ਹਨ ਓਹਨਾ ਦੀ ਜਨਮ ਤਾਰੀਖ ਦਰਜ਼ ਨਾ ਹੋਣ ਕਰਕੇ ਬਹੁਤਿਆਂ ਦੇ ਜਨਮ ਸਰੀਫਿਕੇਟ ਨਹੀਂ ਬਣੇ।ਪਿੰਡਾਂ ਦੇ ਲੋਕ ਬਹੁਤ ਘੱਟ ਪੜ੍ਹੇ ਲਿਖੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ।
ਓਹਨਾ ਅੱਗੇ ਕਿਹਾ ਕਿ ਜੇਹੜੀ ਪਾਰਟੀ ਔਰਤਾਂ ਨੂੰ 1000 ਰੁਪਏ ਮਹੀਨਾ ਮਾਣ ਭੱਤਾ ਦੇਣ ਦਾ ਲਾਲੀ-ਪੌਪ ਦੇ ਕੇ ਸੱਤਾ ਚ ਆਈ ਸੀ।ਅੱਜ ਉਸੇ ਪਾਰਟੀ ਦੀ ਸਰਕਾਰ ਗਰੀਬ ਲਾਚਾਰ ਬਜ਼ੁਰਗਾਂ ਦਾ ਆਖਰੀ ਸਹਾਰਾ ਬੁੱਢਾਪਾ ਪੈਨਸ਼ਨ ਵੀ ਖੋਹਣਾ ਚਾਹੁੰਦੀ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …