Friday, September 20, 2024

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਅਮਰੀਕਾ ‘ਚ ਬੁੱਢਾ ਦਲ ਦੀ ਛਾਉਣੀ ਸਥਾਪਿਤ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਅਮਰੀਕਾ ਦੇ ਸ਼ਹਿਰ ਇੰਡਿਆਨਾ ਸੈਕਸ਼ਨ ਸਟਰੀਟ ਪਲੇਨ ਫੀਲਡ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਸਥਾਪਿਤ ਕੀਤੀ ਗਈ ਹੈ।ਜਿਥੇ ਨਿਸ਼ਾਨ ਸਾਹਿਬ ਲਹਿਰਾਉਣ ਲਈ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਾਲ ਪੰਜ ਪਿਆਰਿਆਂ ਨੇ ਟੱਪ ਲਗਾ ਕੇ ਸ਼ੁਭ ਆਰੰਭ ਕੀਤਾ।ਇਸ ਸਮੇਂ ਬਾਬਾ ਹਰਜੀਤ ਸਿੰਘ ਬਟਾਲਾ, ਬਾਬਾ ਘੱਗਰ ਸਿੰਘ, ਪਰਮਿੰਦਰ ਸਿੰਘ ਗੋਲਡੀ, ਨਰਿੰਦਰ ਸਿੰਘ ਬਿੱਲਾ, ਗੁਰਮੀਤ ਸਿੰਘ ਸ਼ੱਲਾਂ, ਬਲਦੇਵ ਸਿੰਘ ਸ਼ੱਲਾਂ, ਸਰਬਜੀਤ ਸਿੰਘ ਸ਼ੱਲਾਂ ਅਤੇ ਗੁਰਦੁਆਰਾ ਸਾਹਿਬ ਗਰੀਨਵੁੱਡ ਦੀਆਂ ਸੰਗਤਾਂ ਹਾਜ਼ਰ ਸਨ।ਬੁੱਢਾ ਦਲ ਵਲੋਂ ਭੇਜੀ ਈਮੇਲ ਵਿੱਚ ਅਮਰੀਕਾ ਯੂਨਿਟ ਦੇ ਜਥੇਦਾਰ ਬਾਬਾ ਜਸਵਿੰਦਰ ਸਿੰਘ ਜੱਸੀ ਦਾ ਕਹਿਣਾ ਹੈ ਕਿ ਛਾਉਣੀ ਲਈ ਪੰਜ ਏਕੜ ਜ਼ਮੀਨ ਰਾਖਵੀਂ ਕੀਤੀ ਗਈ ਹੈ।ਗੁਰਦੁਆਰਾ ਸਾਹਿਬ ਦੀ ਰੋਜ਼ਾਨਾ ਮਰਯਾਦਾ ਜਲਦ ਸ਼ੁਰੂ ਹੋ ਜਾਵੇਗੀ।ਇਸ ਸਬੰਧ ਵਿੱਚ ਸਟਰੀਟ ਪਲੇਨ ਫੀਲਡ ਇੰਡਆਨਾ ਵਿਖੇ 22 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਅਰੰਭ ਹੋਣਗੇ ਅਤੇ 24 ਜੂਨ ਨੂੰ ਭੋਗ ਪੈਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …