Tuesday, December 3, 2024

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਲਗਾਇਆ ਗਿਆ ਯੋਗਾ ਕੈਂਪ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੇ ਹੈਲਥ ਕਲੱਬ ਵਲੋਂ ‘ਸਿਹਤ ਦੌਲਤ ਹੈ, ਪਰ ਦੌਲਤ ਸਿਹਤ ਨਹੀਂ’ ਦੇ ਵਿਚਾਰ ਤਹਿਤ ਵਿਦਿਆਰਥਣਾਂ ਦੇ ਤੰਦਰੁਸਤ ਰਹਿਣ ਲਈ ਯੋਗਾ ਕੈਂਪ ਲਗਾਇਆ ਗਿਆ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਸਰਪ੍ਰਸਤੀ ਹੇਠ ਲਗਾਏ ਇਸ ਕੈਂਪ ’ਚ ਮਾਹਿਰ ਕੋਚਾਂ ਪ੍ਰੋ: ਸੀਮਾ ਅਤੇ ਪ੍ਰੋ: ਸ਼ਿਖ਼ਾ ਨੇ ਵਿਦਿਆਰਥਣਾਂ ਨੂੰ ਅਜੋਕੇ ਸਮੇਂ ’ਚ ਯੋਗ ਅਤੇ ਪ੍ਰਾਣਾਯਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੂੰ ਵੱਖ-ਵੱਖ ਆਸਨ ਕਰਨ ਦਾ ਸਮਾਂ, ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਲਾਭ ਅਤੇ ਸਾਵਧਾਨੀਆਂ ਬਾਰੇ ਵਿਸਥਾਰ ਸਹਿਤ ਦੱਸਿਆ।ਆਪਣਾ ਖਾਣ ਪੀਣ ਸ਼ੁਧ ਅਤੇ ਸਾਦਾ ਰੱਖਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਰੋਜ਼ ਪ੍ਰਾਣਾਯਾਮ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।ਉਨਾਂ ਕਿਹਾ ਹਰੇਕ ਮਨੁੱਖ ਨੂੰ ਆਪਣੇ ਰੁਝੇਵਿਆਂ ਭਰੇ ਰੋਜ਼ਮਰ੍ਹਾ ਦੇ ਜੀਵਨ ’ਚੋਂ ਕੁੱਝ ਸਮਾਂ ਯੋਗਾ ਲਈ ਰੱਖਣਾ ਚਾਹੀਦਾ ਹੈ।ਜਿਸ ਨਾਲ ਅਸੀ ਨਿਰੋਗੀ ਜੀਵਨ ਪ੍ਰਾਪਤ ਕਰ ਕਰਕੇ ਮਹਿੰਗੀਆਂ ਤੋਂ ਵੀ ਬਚ ਸਕਦੇ ਹਾਂ।

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …