Friday, October 18, 2024

`ਮੇਰਾ ਸ਼ਹਿਰ ਮੇਰਾ ਮਾਣ` ਮੁਹਿੰਮ ਤਹਿਤ ਜੂਟ ਦੇ ਥੈਲੇ ਵੰਡੇ

ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਕੌਂਸਲ ਸੰਗਰੂਰ ਦੀ ਟੀਮ ਵਲੋਂ “ਮੇਰਾ ਸ਼ਹਿਰ ਮੇਰਾ ਮਾਣ” ਮੁਹਿੰਮ ਤਹਿਤ ਸ਼ਹਿਰ ਨੂੰ ਕਲੀਨ ਗ੍ਰੀਨ ਪ੍ਰਦੂਸ਼ਣ ਫ੍ਰੀ ਬਣਾਉਣ ਲਈ ਸਵੱਛਤਾ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ।ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਐਨ.ਸੀ.ਸੀ ਵਲੰਟੀਅਰਾਂ ਨੇ ਵੀ ਸਹਿਯੋਗ ਦਿੰਦਿਆਂ ਸਬਜ਼ੀ ਮੰਡੀ, ਫ਼ਲ ਮੰਡੀ ਅਤੇ ਸੁਨਾਮੀ ਗੇਟ ਸਥਿਤ ਰੇਹੜ੍ਹੀ -ਫੜੀ ਵਾਲਿਆਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨਾ ਕਰਨ ਅਤੇ ਕੂੜਾ ਬਾਹਰ ਸੁੱਟ ਕੇ ਉਸ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਦਿਆਂ ਜੂਟ ਦੇ ਬੈਗ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਦੌਰਾਨ ਟੀਮ ਨੇ ਵਲੰਟੀਅਰਾਂ ਨਾਲ ਮਿਲ ਕੇ ਮੈਗਜ਼ੀਨ ਮੁਹੱਲਾ ਪਾਰਕ ਵਿੱਚ ਫ਼ਲ ਤੇ ਛਾਂ ਦੇਣ ਵਾਲੇ ਬੂਟੇ ਲਗਾਏ ਗਏ ਜਿੰਨਾਂ ਨੂੰ ਪੰਜਾਬ ਪਲਾਂਟੇਸ਼ਨ ਐਪ ‘ਤੇ ਲਿੰਕ ਕੀਤਾ ਗਿਆ।ਸਵੱਛਤਾ ਸਬੰਧੀ ਸਹੁੰ ਚੁੱਕਾਈ ਗਈ ਅਤੇ ਨਗਰ ਕੌਂਸਲ ਵਲੋਂ ਵਲੰਟੀਅਰਾਂ ਨੂੰ ਯਾਦਗਾਰ ਵਜੋਂ ਜੂਟ ਦੇ ਥੈਲੇ ਵੰਡੇ ਗਏ।
ਇਸ ਮੁਹਿੰਮ ਵਿੱਚ ਕਾਰਜ ਸਾਧਕ ਅਫ਼ਸਰ ਬਾਲਕ੍ਰਿਸ਼ਨ, ਸੈਨੀਟੇਸ਼ਨ ਸੁਪਰਡੈਂਟ ਜਸਵੀਰ ਸਿੰਘ, ਸੈਨੇਟਰੀ ਇੰਸਪੈਕਟਰ ਜੀਤਾ ਰਾਮ, ਸੀ.ਐਫ ਗੁਰਿੰਦਰ ਕੁਮਾਰ ਨੇ ਵੀ ਸਹਿਯੋਗ ਦਿੱਤਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …