ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਸ਼ਿਵੋਹਮ ਸੇਵਾ ਮੰਡਲ ਛੇਹਰਟਾ ਅੰਮ੍ਰਿਤਸਰ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਸਮੁੱਚੀ ਟੀਮ ਵਲੋਂ 1 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਖਰੋਟ ਮੋਡ ਕਠੂਆ ਵਿਖੇ ਸੰਗਤਾਂ ਲਈ 30 ਜੂਨ ਨੂੰ ਸ਼ੁਰੂ ਕੀਤੇ ਜਾ ਰਹੇ ਲੰਗਰ ਭੰਡਾਰੇ ਲਈ ਮੰਗਲਵਾਰ ਰਾਤ ਨੂੰ ਰਾਸ਼ਨ ਸਮੱਗਰੀ ਦੇ ਟਰੱਕ ਛੇਹਰਟਾ ਤੋਂ ਭੇਜੇ ਗਏ ਸਨ।ਇਸ ਤੋਂ ਪਹਿਲਾਂ ਮੰਦਰ ਬਾਬਾ ਭਾਊਡੇ ਵਾਲਾ ਵਿਖੇ ਹਵਨ ਯੱਗ ਕੀਤਾ ਗਿਆ।ਪੂਜਾ ਦੌਰਾਨ ਪਰਮ ਸੰਤ ਅਦਵੈਤ ਸਵਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਅਤੇ ਅਸ਼ਨੀਲ ਮਹਾਰਾਜ ਵੀ ਮੌਜ਼ੂਦ ਰਹੇ ਅਤੇ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ ਕੀਤੇ।ਸ਼ਰਧਾਲੂਆਂ ਵਲੋਂ ਬਮ ਬਮ ਭੋਲੇ ਦੇ ਜੈਕਾਰੇ ਲਗਾਏ ਗਏ।
ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ 30 ਜੂਨ ਰਾਤ ਨੂੰ ਸ਼ਿਵ ਜਾਗਰਣ ਹੋਵੇਗਾ।ਜਿਸ ਵਿੱਚ ਆਰਤੀ ਦੇਵਾ ਜੀ ਮਹਾਰਾਜ ਵੀ ਪਹੁੰਚਣਗੇ।ਉਨ੍ਹਾਂ ਦੱਸਿਆ ਕਿ ਜਿਥੇ ਲੰਗਰ ਭੰਡਾਰੇ ਦੌਰਾਨ ਸੰਗਤਾਂ ਲਈ ਦਾ ਪ੍ਰਬੰਧ ਹੋਵੇਗਾ, ਉਥੇ ਬੱਚਿਆਂ ਲਈ ਦੁੱਧ ਅਤੇ ਮੈਡੀਕਲ ਸਹੂਲਤਾਂ ਦਾ ਵੀ ਉਪਲੱਬਧ ਹੋਣਗੀਆਂ।
Check Also
ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …