ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਦੇ ਰਿਕਵਰੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਿਗਮ ਕਰਮਚਾਰੀਆਂ ਨੂੰ ਆਈ.ਸੀ.ਆਈ.ਸੀ.ਆਈ ਬੈਂਕ ਦੇ ਸਹਿਯੋਗ ਨਾਲ 28 ਨਵੀਆਂ ਸਮਾਰਟ ਪੋਜ਼ ਮਸ਼ੀਨਾਂ ਸੌਂਪੀਆਂ ਗਈਆਂ ਹਨ।ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਨਗਰ ਨਿਗਮ ਦੇ ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਵਲੋਂ ਪਾਣੀ, ਸੀਵਰੇਜ਼ ਦੇ ਬਿੱਲਾਂ ਦੀ ਰਿਕਵਰੀ ਵਿੱਚ ਤੇਜ਼ੀ ਲਿਆਉਣ ਲਈ ਪੋਜ਼ ਮਸ਼ੀਨਾਂ ਦਿੱਤੀਆਂ ਹੋਈਆਂ ਹਨ।ਪਰ ਇਹ ਮਸ਼ੀਨਾਂ 2-ਜੀ ਹੋਣ ਕਰਕੇ ਕਾਫੀ ਧੀਮੀ ਗਤੀ ਨਾਲ ਕੰਮ ਕਰਦੀਆਂ ਸਨ।ਇਸ ਲਈ ਰਿਕਵਰੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਈ.ਸੀ.ਆਈ.ਸੀ.ਆਈ ਬੈਂਕ ਦੇ ਸਹਿਯੋਗ ਨਾਲ 28 ਨਵੀਆਂ ਸਮਾਰਟ ਪੋਜ਼ ਮਸ਼ੀਨਾਂ ਕਰਮਚਾਰੀਆਂ ਨੂੰ ਸੌਂਪੀਆਂ ਗਈਆ ਹਨ, ਜੋਕਿ ਆਧੁਨਿਕ ਤਕਨੀਕ ਯੁਕਤ ਅਤੇ 5-ਜੀ ਹਨ।ਇਹਨਾਂ ਨਾਲ ਰਸੀਦਾਂ ਜਾਰੀ ਕਰਨ ਵਿੱਚ ਸਮਾਂ ਵੀ ਘੱਟ ਲੱਗੇਗਾ ਤੇ ਰਿਕਵਰੀ ਵੀ ਜਿਆਦਾ ਹੋਵੇਗੀ।
ਇਸ ਮੌਕੇ ਤੇ ਵਾਟਰ ਅਤੇ ਸੀਵਰੇਜ਼ ਵਿਭਾਗ ਦੇ ਸਕੱਤਰ ਰਜਿੰਦਰ ਸ਼ਰਮਾ ਤੋਂ ਇਲਾਵਾ ਬੈਂਕ ਦੇ ਰਿਜ਼ਨਲ ਹੈਡ ਵਰੁਣ ਕੁਮਾਰ, ਤਰਨਪ੍ਰੀਤ ਸਿੰਘ ਅਤੇ ਅੰਜੂ ਜੋਸ਼ੀ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …