Wednesday, June 26, 2024

ਵਧਾਵਾ ਮੱਲ ਪਰਿਵਾਰ ਵਲੋਂ ਸ਼ਿਵ ਨਿਕੇਤਨ ਵਿਖੇ ਲੰਗਰ ਹਾਲ ਦੀ ਇਮਾਰਤ ਦਾ ਨਿਰਮਾਣ ਕਾਰਜ਼ ਕਰਵਾਏ ਆਰੰਭ

ਭੀਖੀ, 11 ਜੁਲਾਈ (ਕਮਲ ਜ਼ਿੰਦਲ) – ਨਗਰ ਦੇ ਮੋੜ੍ਹੀਗੱਡ ਅਤੇ ਸਮਾਜਸੇਵੀ ਵਧਾਵਾ ਮੱਲ ਖਾਨਦਾਨ ਦੇ ਵੰਸਿਜ਼ਾਂ ਮਨੋਜ ਕੁਮਾਰ ਸਿੰਗਲਾ, ਸੰਜੀਵ ਕੁਮਾਰ ਸਿੰਗਲਾ, ਐਡਵੋਕੇਟ ਵਰਿੰਦਰ ਸਿੰਗਲਾ ਬਿੱਟੂ, ਐਡਵੋਕੇਟ ਪੰਕਜ਼ ਸਿੰਗਲਾ ਅਤੇ ਅੰਕੁਰ ਸਿੰਗਲਾ ਵਲੋਂ ਆਪਣੇ ਪੁਰਖਿਆਂ ਨੋਹਰ ਚੰਦ, ਬਨਾਰਸੀ ਦਾਸ, ਵਿੱਦਿਆ ਦੇਵੀ, ਗਿਰਦਾਰੀ ਲਾਲ, ਮਾਸਟਰ ਚਿਮਨ ਲਾਲ ਅਤੇ ਸੁਸ਼ੀਲ ਕੁਮਾਰ ਦੀ ਯਾਦ ਵਿੱਚ ਸਥਾਨਕ ਸ਼ਿਵ ਨਿਕੇਤਨ ਮੰਦਿਰ ਵਿਖੇ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਬੀਰ ਦਲ ਦੇ ਸਹਿਯੋਗ ਨਾਲ ਸੰਤ ਬਾਬਾ ਰੁੱਖੜ ਦਾਸ ਜੀ ਦੀ ਯਾਦ ਵਿੱਚ ਉਸਾਰੇ ਜਾ ਰਹੇ ਲੰਗਰ ਹਾਲ ਦੀ ਸਮੁੱਚੀ ਕਾਰਸੇਵਾ ਦਾ ਸੰਕਲਪ ਲੈ ਕੇ ਨਿਰਮਾਣ ਕਾਰਜ਼ ਸ਼ੁਰੂ ਕਰਵਾਇਆ ਗਿਆ।ਮਨੋਜ ਕੁਮਾਰ ਸਿੰਗਲਾ ਨੇ ਸ਼ਿਵ ਮੰਦਿਰ ਕਮੇਟੀ ਵਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਮਨੱਖੀ ਕਲਿਆਣ ਲਈ ਕਾਰਜ਼ਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਪਰਿਵਾਰ ਵਲੋਂ ਹਰ ਮੁਮਕਿਨ ਮਦਦ ਦਾ ਭਰੋਸਾ ਦਿੱਤਾ।ਜਿਕਰਯੋਗ ਹੈ ਕਿ ਸਮੁੱਚਾ ਵਧਾਵਾ ਮੱਲ ਖਾਨਦਾਨ ਸ਼ਹਿਰ ਦੇ ਵਿਕਾਸ, ਧਾਰਿਮਕ ਅਤੇ ਮਨੁੱਖੀ ਭਲਾਈ ਦੇ ਕਾਰਜ਼ਾਂ ਵਿਚ ਦਿਲ ਖੋਲ ਕੇ ਮਦਦ ਕਰਦਾ ਹੈ।
ਇਸ ਪਰਿਵਾਰ ਦੇ ਪ੍ਰਵਾਸੀ ਵੰਸ਼ਿਜ਼ ਵਲੋਂ ਪਿਛਲੇ 10 ਸਾਲਾਂ ਤੋਂ ਲਗਾਤਾਰ ਅੱਖਾਂ ਦੀ ਜਾਂਚ ਦੇ ਮੁਫ਼ਤ ਕੈਂਪ ਲਗਵਾਏ ਗਏ।ਜਿੰਨ੍ਹਾ ਵਿੱਚ ਸ਼ੈਂਕੜੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਲੈਂਜ਼ ਪਵਾਏ ਗਏ।ਸਮੂਹ ਮੰਦਿਰ ਕਮੇਟੀ ਵੱਲੋਂ ਪਰਿਵਾਰ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਮੰਦਿਰ ਦੇ ਧਾਰਮਿਕ ਕਾਰਜ਼ਾਂ, ਉਸਾਰੀ, ਧਰਮਸ਼ਾਲਾ ਦੇ ਨਿਰਮਾਣ ਆਦਿ ਕਾਰਜ਼ ਸ਼ਹਿਰ ਅਤੇ ਇਲਾਕੇ ਦੇ ਦਾਨੀ ਸੱਜ਼ਣਾ ਦੇ ਸਹਿਯੋਗ ਨਾਲ ਨਿਰੰਤਰ ਚਾਲੂ ਹਨ।ਉਨ੍ਹਾ ਕਿਹਾ ਕਿ ਮੰਦਿਰ ਦੀ ਡਿਊੜੀ, ਸਭਾ ਹਾਲ ਅਤੇ ਹੁਣ ਲੰਗਰ ਹਾਲ ਦੀ ਇਮਾਰਤ ਦਾ ਕਾਰਜ਼ ਆਰੰਭਿਆ ਗਿਆ ਹੈ।ਕਮੇਟੀ ਵਲੋਂ ਪਰਿਵਾਰ ਦੇ ਮੈਂਬਰਾਂ ਨੂੰ ਛਾਲ ਅਤੇ ਮੂਰਤੀਆਂ ਭੇਂਟ ਕਰਕੇ ਸਨਮਾਨਿਤ ਕੀਤਾ।
ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਐਡਵੋਕੇਟ ਮਨੋਜ਼ ਕੁਮਾਰ ਰੌਕੀ, ਸੰਜੀਵ ਕੁਮਾਰ ਸਿੰਗਲਾ, ਵਿਨੋਦ ਕੁਮਾਰ ਸਿੰਗਲਾ, ਰਾਕੇਸ਼ ਕੁਮਾਰ ਸਿੰਗਲਾ, ਨਵੀਨ ਕੁਮਾਰ, ਛੋਟਾ ਲਾਲ, ਅਸ਼ੋਕ ਕੁਮਾਰ, ਸੰਦੀਪ ਕੁਮਾਰ ਸਿੰਗਲਾ, ਮਾਸਟਰ ਸਤੀਸ ਕੁਮਾਰ, ਸਰੋਜ਼ ਰਾਣੀ, ਡਾ. ਵਿਜੈ ਕੁਮਾਰ ਜਿੰਦਲ, ਮਨੀਸ਼ ਕੁਮਾਰ ਜਿੰਦਲ, ਨਰਿੰਦਰ ਕੁਮਾਰ ਡੀ.ਸੀ, ਲਵਲੀਨ ਜਿੰਦਲ, ਵਿਪਨ ਕੁਮਾਰ ਗੰਡੀ, ਮਹੇਸ਼ ਕੁਮਾਰ ਸਿੰਗਲਾ, ਰਿੰਕੂ ਜ਼ਿੰਦਲ ਆਦਿ ਮੋਹਤਬਰ ਸੱਜਣ ਮੋਜ਼ੂਦ ਸਨ।

 

 

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …