Sunday, October 6, 2024

ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਦੇ ਨਾਲ ਖੜੀ ਹੈ – ਧਾਲੀਵਾਲ

ਸੱਕੀ ਨਾਲੇ ਦੀ ਸਫਾਈ ਤਰੁੰਤ ਸ਼ੁਰੂ ਕਰਵਾਉਣ ਦੀ ਕੀਤੀ ਹਦਾਇਤ

ਅਜਨਾਲਾ, 11 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜ ਵਿੱਚ ਭਾਰੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਜਿਸ ਵੀ ਕਿਸਾਨ ਦਾ ਨੁਕਸਾਨ ਹੋਇਆ, ਉਸ ਦੀ ਬਾਂਹ ਫੜੀ ਜਾਵੇਗੀ।ਉਹ ਕੱਲ ਹਲਕੇ ਦੇ ਪਿੰਡ ਕਰੀਮਪੁਰਾ ਵਿਖੇ ਸੱਕੀ ਨਾਲੇ ਵਿੱਚ ਆਏ ਪਾਣੀ ਕਾਰਨ ਹੋਏ ਪੈਦਾ ਹੋਏ ਹਲਾਤਾਂ ਉਤੇ ਨਜ਼ਰ ਰੱਖ ਰਹੇ ਸਨ।ਉਨ੍ਹਾਂ ਕਿਹਾ ਕਿ ਇਸ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਦੀ ਹਦਾਇਤ ਕਰਦੇ ਦੱਸਿਆ ਕਿ ਇਸ ਨਾਲੇ ਦੀ ਸਫਾਈ ਲਈ ਪਿਛਲੀ ਸਰਕਾਰ ਵਿੱਚ ਮੋਟੀ ਰਕਮ ਆਈ ਸੀ, ਪਰ ਉਹ ਉਸ ਵੇਲੇ ਦੇ ਆਗੂਆਂ ਸਦਕਾ ਸਹੀ ਥਾਂ ਲੱਗੇ ਨਹੀਂ, ਸੋ ਇਸ ਵਾਰ ਇਸ ਕੰਮ ਲਈ ਪੈਸੇ ਲੈਣ ਵਾਸਤੇ ਉਨਾਂ ਨੂੰ ਵੱਡੀ ਮੁਸ਼ੱਕਤ ਕਰਨੀ ਪਈ।ਹੁਣ ਜਦ ਇਸ ਕੰਮ ਲਈ ਪੈਸਾ ਅਲਾਟ ਹੋਇਆ ਅਤੇ ਮਸੀਨਾਂ ਸਫਾਈ ਲਈ ਮਿਲੀਆਂ ਤਾਂ ਬਰਸਾਤ ਆ ਗਈ।ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘੱਟ ਹੋਣ ਦੇ ਨਾਲ ਹੀ ਸਮੁੱਚੇ ਨਾਲੇ ਦੀ ਸਫਾਈ ਕਰਕੇ ਇਸ ਇਲਾਕੇ ਨੂੰ ਹੜ ਤੋਂ ਨਿਜ਼ਾਤ ਦਿਵਾਈ ਜਾਵੇਗੀ। ਇਥੇ ਬਣ ਰਹੇ ਪੁੱਲ ਦੀ ਢਿੱਲ਼ੀ ਚਾਲ ਤੋਂ ਖਫ਼ਾ ਹੁੰਦੇ ਧਾਲੀਵਾਲ ਨੇ ਠੇਕੇਦਾਰ ਨੂੰ ਕੰਮ ਛੇਤੀ ਪੂਰਾ ਕਰਨ ਦੀ ਤਾਕੀਦ ਕੀਤੀ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …