ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਦਵਾਰ ਦਰਸ਼ਨੀ ਡਿਉੜੀ ਤੋਂ ਗੇਟ ਨੰਬਰ 2 ਦੇ ਦਰਮਿਆਨ ਸੁੰਦਰ ਬਹੁਰੰਗੇ ਬਾਗ਼ ਅਤੇ ਫੁਹਾਰੇ ਦਾ ਉਦਘਾਟਨ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਸਮੂਹ ਪੰਜ਼ ਪਿਆਰੇ ਸਾਹਿਬਾਨ ਡਾ. ਪਰਵਿੰਦਰ ਸਿੰਘ ਪਸਰੀਚਾ ਪ੍ਰਸ਼ਾਸ਼ਕ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ ਤੇ ਜਸਬੀਰ ਸਿੰਘ ਧਾਮ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ।ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਗੇਟ ਨੰਬਰ 2 ਭਾਈ ਦਯਾ ਸਿੰਘ ਯਾਤਰੀ ਨਿਵਾਸ ਦੇ ਐਨ ਸਾਹਮਣੇ ਪੈਂਦੇ ਵਿਹੜੇ `ਚ ਵੱਖ-ਵੱਖ ਬਹੁ ਰੰਗੀਆਂ ਫੁਲਵਾੜੀਆਂ ਅਤੇ ਪੌਦੇ ਲਗਾਏ ਗਏ ਹਨ, ਜੋ ਕਿ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦਾ ਮਨ ਮੋਹ ਲੈਂਦੇ ਹਨ।ਇਹ ਸਾਰੇ ਵਾਤਾਵਰਣ ਨੂੰ ਜਿਥੇ ਆਪਣੀ ਮਹਿਕ ਨਾਲ ਖੂੁਸ਼ਬੂਦਾਰ ਬਣਾਉਂਦੇ ਹਨ, ਉਥੇ ਨਾਲ ਹੀ ਇਨ੍ਹਾਂ ਖੂਬਸੂਰਤ ਫੁਲਵਾੜੀਆਂ ਦੇ ਆਸ ਪਾਸ ਯਾਤਰੂਆਂ ਦੇ ਬੈਠਣ ਲਈ ਬਣਾਈਆਂ ਗਈਆਂ ਮਾਰਬਲ ਦੀਆਂ ਸੁਸੱਜਿਤ ਬੰਨੀਆਂ ਇਸ ਨੂੰ ਹੋਰ ਵੀ ਚਾਰ ਚੰਨ ਲਾਉਂਦੀਆਂ ਹਨ।
ਇਸ ਮੌਕੇ ਸਿੰਘ ਸਾਹਿਬ ਭਾਈ ਰਾਮ ਸਿੰਘ ਧੂਪੀਆ, ਸਿੰਘ ਸਾਹਿਬ ਭਾਈ ਜਤਿੰਦਰ ਸਿੰਘ ਮੀਤ ਜਥੇਦਾਰ. ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਹੈਡ ਗ੍ਰੰਥੀ, ਸਿੰਘ ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਠਾਨ ਸਿੰਘ ਬੁੰਗਈ ਸੁਪਰਡੈਂਟ, ਨਾਰਾਇਣ ਸਿੰਘ ਨੰਬਰਦਾਰ ਓ.ਐਸ.ਡੀ, ਸ਼ਰਨ ਸਿੰਘ ਸੋਢੀ ਜੁਆਇੰਟ ਸੁਪਰਡੈਂਟ, ਆਰ.ਡੀ ਸਿੰਘ ਡਿਪਟੀ ਸੁਪਰਡੈਂਟ ਅਤੇ ਸਹਾਇਕ ਸੁਪਰਡੈਂਟ ਹਰਜੀਤ ਸਿੰਘ ਕੜੇਵਾਲੇ, ਰਵਿੰਦਰ ਸਿੰਘ ਕਪੂਰ, ਜੈਮਲ ਸਿੰਘ ਢਿੱਲੋਂ ਪੀ.ਏ ਪ੍ਰਸ਼ਾਸ਼ਕ ਬਲਵਿੰਦਰ ਸਿੰਘ ਫੌਜੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …