Friday, November 22, 2024

ਸੁਤੰਤਰਤਾ ਸੈਨਾਨੀ ਜੰਗੀਰ ਸਿੰਘ ਸੁਤੰਤਰ ਦੀ ਪੰਜਵੀ ਬਰਸੀ ‘ਤੇ ਵਿਸ਼ੇਸ਼

ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ) – ਉੱਘੇ ਸੁਤੰਤਰਤਾ ਸੈਨਾਨੀ ਅਤੇ ਪੱਤਰਕਾਰਤਾ ਦੇ ਬਾਬਾ ਬੋਹੜ ਸਵ. ਜੰਗੀਰ ਸਿੰਘ ਸੁਤੰਤਰ ਨੇ ਦੇਸ਼ ਦੀ ਆਜ਼ਾਦੀ ਅਤੇ ਪੰਜਾਬ ਦੇ ਹਿੱਤਾਂ ਲਈ ਕੁਰਬਾਨੀ ਦਿੱਤੀ ਸੀ।ਉਨਾਂ ਦਾ ਜਨਮ 99 ਸਾਲ ਪਹਿਲਾ ਸੁਨਾਮ ਵਿਖੇ ਸਾਧੂ ਸਿੰਘ ਦੇ ਘਰ ਮਾਤਾ ਦਲੀਪ ਕੌਰ ਦੀ ਕੁੱਖੋ ਹੋਇਆ।ਸੁਤੰਤਰ ਦੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਮਰਹੂਮ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਮੇਤ ਦੇਸ਼ ਦੀਆਂ ਅਨੇਕਾਂ ਸਿਰਮੌਰ ਹਸਤੀਆਂ ਨਾਲ ਨਿੱਘੇ ਅਤੇ ਨਜ਼ਦੀਕੀ ਸਬੰਧ ਸਨ।ਉਨਾਂ ਨੇ ਆਪਣੀ ਜਿੰਦਗੀ ਵਿੱਚ ਹਮੇਸ਼ਾਂ ਸੰਘਰਸ਼ ਕੀਤਾ।ਸੁਤੰਤਰ ਜੀ ਦੀ ਆਪਣੀ ਤਹਿਰੀਰ ਅਤੇ ਤਕਰੀਰ ਦੀ ਪੇਸ਼ਕਾਰੀ ਬਾਕਮਾਲ ਸੀ।ਇਹੀ ਹੁਨਰ ਆਪ ਨੂੰ ਪੱਤਰਕਾਰੀ ਵੱਲ ਲੈ ਗਿਆ ਅਤੇ ਆਪ ਸੁਨਾਮ ਵਿਚ ਪੰਜਾਬੀ ਦੇ ਪਹਿਲੇ ਪੱਤਰਕਾਰ ਹੋਣ ਦਾ ਮਾਣ ਪ੍ਰਾਪਤ ਕੀਤਾ।ਇਸੇ ਲਈ ਉਨ੍ਹਾਂ ਨੂੰ ਪੱਤਰਕਾਰੀ ਦਾ ਬਾਬਾ ਬੋਹੜ ਕਹਿ ਕੇ ਯਾਦ ਕੀਤਾ ਜਾਂਦਾ ਹੈ।ਪੱਤਰਕਾਰੀ ਕਰਨ ਦੇ ਨਾਲ ਨਾਲ ਹੀ ਉਨ੍ਹਾਂ ਨੇ ਸਮਾਜ ਅੰਦਰ ਆਪਣੀ ਇੱਕ ਵੱਖਰੀ ਪਛਾਣ ਬਣਾਈ।ਜੰਗੀਰ ਸਿੰਘ ਸੁਤੰਤਰ ਗਿਆਨ ਦਾ ਅਮੁੱਕ ਭੰਡਾਰ ਅਤੇ ਇੱਕ ਚੱਲਦਾ ਫਿਰਦਾ ਇਨਸਾਈਕਲੋਪੀਡੀਆ ਸਨ।ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਪਰਜ਼ਾ ਮੰਡਲ ਤੇ ਮੁਜ਼ਾਰਾ ਲਹਿਰ ਵਿੱਚ ਵੱਧ ਚੜ ਕੇ ਹਿੱਸਾ ਲਿਆ।ਉਨ੍ਹਾਂ ਨੇ ਕਿਰਤੀ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾਂ ਹੀ ਬੁਲੰਦ ਕੀਤਾ ਅਤੇ ਅਕਾਲੀ ਦਲ ਵਿਚ ਵੱਧ ਚੜ੍ਹ ਕੇ ਕੰਮ ਕੀਤਾ।ਪੰਜਾਬੀ ਸੂਬੇ ਦੇ ਮੋਰਚੇ ਵਿੱਚ ਜੇਲ੍ਹਾਂ ਵੀ ਕੱਟੀਆਂ।ਆਪ ਦੋ ਵਾਰ ਮਿਉਸਪਲ ਕਮੇਟੀ ਸੁਨਾਮ ਦੇ ਕੌਂਸਲਰ ਵੀ ਰਹੇ।ਉਨ੍ਹਾਂ ਦੇ ਜਾਣ ਨਾਲ ਜੋ ਘਾਟਾ ਸੁਨਾਮ ਸ਼ਹਿਰ ਅਤੇ ਇਲਾਕੇ ਨੂੰ ਪਿਆ ਹੈ ਉਸ ਨੂੰ ਕਿਸੇ ਵੀ ਕੀਮਤ ‘ਤੇ ਪੂਰਾ ਨਹੀਂ ਕੀਤਾ ਜਾ ਸਕਦਾ।
ਮਿਲੀ ਜਾਣਕਾਰੀ ਅਨੁਸਾਰ ਜੰਗੀਰ ਸਿੰਘ ਸੁਤੰਤਰ ਦੀ ਪੰਜਵੀ ਬਰਸੀ 23 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10-30 ਵਜੇ ਗੁਰਦੁਆਰਾ ਸਾਹਿਬ ਅਕਾਲਗੜ੍ਹ ਨੇੜੇ ਹਿੰਦੂ ਸਭਾ ਹਾਈ ਸਕੂਲ ਸੁਨਾਮ ਵਿਖੇ ਮਨਾਈ ਜਾ ਰਹੀ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …