Tuesday, October 3, 2023

ਵਿਦੇਸ਼ਾਂ ‘ਚ ਸਮਰਾਲੇ ਦਾ ਨਾਂ ਚਮਕਾ ਰਿਹਾ ਹੈ ਗਾਇਕ ਹੈਰੀ ਚੀਮਾ

ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਸਮਰਾਲਾ ਦਾ ਜੰਮਪਲ ਅਤੇ ਸੰਸਾਰ ਦੇ ਨਕਸ਼ੇ ‘ਤੇ ਸਮਰਾਲਾ ਦਾ ਨਾਂ ਰੌਸ਼ਨ ਕਰਨ ਵਾਲਾ ਹੈਰੀ ਚੀਮਾ, ਜੋ ਅੱਜ ਆਪਣੀ ਸਖਤ ਮਿਹਨਤ ਤੇ ਗਾਇਕੀ ਦੇ ਜ਼ੋਰ ਨਾਲ ਆਸਟ੍ਰੇਲੀਆ ਵਿੱਚ ਰਹਿ ਕੇ ਆਪਣੀ ਮਾਂ ਬੋਲੀ ਪੰਜਾਬੀ ਦਾ ਨਾਂ ਰੌਸ਼ਨ ਕਰ ਰਿਹਾ ਹੈ।ਹੀਰਾ ਚੀਮਾ ਨੇ ਨਿੱਕੀ ਉਮਰ ਤੋਂ ਹੀ ਸਖਤ ਮਿਹਨਤ ਕਰਦਿਆਂ ਆਪਣੀ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਅਸਟ੍ਰੇਲੀਆ ਪੁੱਜ ਕੇ ਗਾਇਕੀ ਦੇ ਨਾਲ-ਨਾਲ ਉਸ ਨੇ ਪੋ੍ਰਡਿਊਸਰ ਵਜੋਂ ਵੀ ਆਪਣੀ ਪਛਾਣ ਕਾਇਮ ਕੀਤੀ ਹੈ।ਗਾਇਕ ਅਤੇ ਪ੍ਰੋਡਿਊਸਰ ਹੈਰੀ ਚੀਮਾ ਨੇ ਕਿਹਾ ਕਿ ਬਪਚਨ ਤੋਂ ਹੀ ਉਸ ਦਾ ਇਹ ਸੁਪਨਾ ਸੀ ਕਿ ਉਹ ਜ਼ਿੰਦਗੀ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰਕੇ ਇੱਕ ਵਧੀਆ ਮੁਕਾਮ ਹਾਸਲ ਕਰੇਗਾ। ਗਾਇਕੀ ਦੇ ਖੇਤਰ ਵਿੱਚ ਕਦਮ ਧਰਦਿਆ ਹੈਰੀ ਚੀਮਾਂ ਨੇ ਹੁਣ ਤੱਕ ਕਈ ਗੀਤ ਪੇਸ਼ ਕੀਤੇ ਅਤੇ ਸਰੋਤਿਆਂ ਵਲੋਂ ਉਸ ਨੂੰ ਬੇਹੱਦ ਪਿਆਰ ਦਿੱਤਾ ਗਿਆ ਹੈ।ਵਿਦੇਸ਼ ਰਹਿੰਦੇ ਹੀ ਇਸ ਗਾਇਕ ਨੇ ਆਪਣੀ ਖੁਦ ਦੀ ਕੰਪਨੀ ‘ਹੈਰੀ ਚੀਮਾ’ ਦੇ ਨਾਂ ‘ਤੇ ਖੜ੍ਹੀ ਕੀਤੀ ਹੈ।ਇਸੇ ਕੰਪਨੀ ਦੇ ਬੈਨਰ ਹੇਠ ਕੁੱਝ ਦਿਨ ਪਹਿਲਾਂ ਹੈਰੀ ਚੀਮਾ ਦਾ ਨਵਾਂ ਟਰੈਕ ‘ਵਾਰਦਾਤ’ ਰਲੀਜ਼ ਹੋਇਆ, ਜਿਸ ਨੂੰ ਦੇਸ਼ ਅਤੇ ਵਿਦੇਸ਼ ਵੱਸਦੇ ਪੰਜਾਬੀ ਸਰੋਤਿਆਂ ਵਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਸਰੋਤਿਆਂ ਦੇ ਦਿਲਾਂ ਅੰਦਰ ਇਹ ਗੀਤ ਗਹਿਰੀ ਛਾਪ ਛੱਡ ਰਿਹਾ ਹੈ।ਇਸ ਤੋਂ ਇਲਾਵਾ ਨੇੜਲੇ ਭਵਿੱਖ ਵਿੱਚ ਹੈਰੀ ਚੀਮਾ ਦੇ ਹੋਰ ਵੀ ਨਾਮਵਰ ਕੰਪਨੀਆਂ ਵਿੱਚ ਬੈਕ ਟੂ ਬੈਕ ਟਰੈਕ ਆ ਰਹੇ ਹਨ।ਇਨ੍ਹਾਂ ਟਰੈਕਾਂ ਤੋਂ ਹੈਰੀ ਚੀਮਾ ਕਾਫੀ ਆਸਵੰਦ ਹਨ।ਹੈਰੀ ਚੀਮਾ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਟਾਈਮ ਵਿੱਚ ਉਹ ਬਹੁਤ ਹੀ ਖੂਬਸੂਰਤ ਗਾਣੇ ਸਰੋਤਿਆਂ ਅੱਗੇ ਪੇਸ਼ ਕਰੇਗਾ ਅਤੇ ਉਸ ਦੇ ਗਾਣੇ ਹਮੇਸ਼ਾਂ ਪਰਿਵਾਰ ਵਿੱਚ ਬੈਠ ਕੇ ਸੁਨਣ ਵਾਲੇ ਹੋਣਗੇ।ਸ਼ਾਲਾ ਇਸ ਗਾਇਕ ਤੋਂ ਸਾਨੂੰ ਬਹੁਤ ਆਸਾਂ ਹਨ।2307202301

ਸੁੱਖ ਕੱਤਰੀ ਸਮਰਾਲਾ
ਮੋ- 9914332531

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …