ਅੰਮ੍ਰਿਤਸਰ, 28 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਾਂ ਨੂੰ ਸਮਰਪਿਤ 8 ਰੋਜ਼ਾ ਦੂਜੇ ‘ਸੁਰ ਉਤਸਵ’ ਦੇ ਛੇਵੇਂ ਦਿਨ ਬਾਲੀਵੁਡ ਦੇ ਪਹਿਲੇ ਸੁਪਰ ਸਟਾਰ ਅਦਾਕਾਰ ਸਵ: ਰਾਜੇਸ਼ ਖੰਨਾ ਨੂੰ ਸਮਰਪਿਤ ਕੀਤਾ ਅਤੇ ਰਾਜੇਸ਼ ਖੰਨਾ ਸਾਹਿਬ ਦੇ ਬਾਲੀਵੁਡ ਸੰਘਰਸ਼ਾਂ ਬਾਰੇ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ।
ਰਾਜੇਸ਼ ਖੰਨਾ ‘ਤੇ ਫਿਲਮਾਏ ਖ਼ੂਬਸੂਰਤ ਗੀਤ ਅਤੁਲ ਖੰਨਾ, ਡਾ. ਨਵਨੀਤ ਸਿੰਘ, ਰਾਕੇਸ਼ ਅਰੋੜਾ, ਨੀਰੂ ਵਰਸ਼ਾ, ਤਿਲਕ ਰਾਜ, ਅਨਿਲ ਨਿਸ਼ਚਲ, ਵਿਨੋਦ ਕੁਮਾਰ, ਬਲਰਾਜ ਮਹੀਨੀਆ, ਅਮਰਦੀਪ ਸਿੰਘ ਨੇ ਗਾਏ। ਸਮਾਗਮ ਤੋਂ ਪਹਿਲਾਂ ਮੈਲੋਡਿਸ ਅਕੈਡਮੀ ਰਜਿੰਦਰ ਸਗਰ ਦੇ ਵਿਦਿਆਰਥੀਆਂ ਵਲੋਂ ਰਾਜੇਸ਼ ਖੰਨਾ ‘ਤੇ ਫਿਲਮਾਏ ਗੀਤਾਂ ਦੀਆਂ ਧੁੰਨਾ ਵਜਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।ਬਿਬੇਕ, ਗੁਨਵੀਨ ਅਤੇ ਯਸ਼ਿਤਾ ਨੇ ਬਿਹਤਰੀਨ ਪੇਸ਼ਕਾਰੀ ਦਿੱਤੀ।ਮੰਚ ਸੰਚਾਲਨ ਉਪਾਸਨਾ ਭਾਰਦਵਾਜ ਨੇ ਕੀਤਾ।
ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਡਾ. ਜਤਿੰਦਰ ਕੌਰ, ਗਾਇਕ ਹਰਿੰਦਰ ਸੋਹਲ, ਅਦਾਕਾਰ ਗੁਰਤੇਜ ਮਾਨ, ਰਾਣਾ ਪ੍ਰਤਾਪ ਸ਼ਰਮਾ, ਸਾਵਨ ਵੇਰਕਾ, ਜਗਦੀਪ ਹੀਰ ਆਦਿ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …