ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਸ੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਪੈਂਡੂ ਵਿਕਾਸ) ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ 65 ਸਕੀਮ ਦੇ ਪ੍ਰਸਾਰ ਹਿੱਤ ਲਗਾਏ ਜਾਣ ਵਾਲੇ ਕੈਂਪਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਤੋਂ ਰਜਨੀਸ਼ ਤੁਲੀ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਕੰਮ ਜਿਵੇਂ ਕਿ ਅਚਾਰ, ਮੁਰੱਬਾ, ਪਾਪੜ, ਵੜੀਆਂ, ਗੁੜ, ਸ਼ਹਿਦ, ਆਟਾ ਚੱਕੀ, ਦੁੱਧ-ਡੇਅਰੀ, ਕੋਹਲੂ, ਮਿਨੀ ਰਾਈਸ਼ ਸੈਲਰ, ਬੈਕਰੀ, ਚਟਨੀਆਂ ਆਦਿ ਸ਼ੁਰੂ ਕਰਨ / ਵਧਾਉਣ ਲਈ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ ਅਤੇ ਸਕੀਮ ਤਹਿਤ ਕਰੈਡਿਟ ਲਿੰਕਡ 35 ਫੀਸਦੀ ਸਬਸਿਡੀ ਵੱਧ ਤੋਂ ਵੱਧ 10 ਲੱਖ ਰੁਪਏ ਮੁਹੱਈਆ ਕਰਵਾਈ ਜਾਵੇਗੀ।ਬਲਾਕ ਪੱਧਰ ‘ਤੇ ਜਾਗਰੁਕਤਾ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ। ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਇਸ ਸਕੀਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਪੰਚਾਂ / ਮੋਹਤਬਰਾਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਲਾਭ ਉਠਾ ਸਕਣ।ਰਜਨੀਸ਼ ਤੁਲੀ ਨੇ ਦੱਸਿਆ ਕਿ ਸਰਕਾਰ ਵਲੋਂ ਸਾਲ 2023 ਮਿਲੇਟ ਯੀਅਰ (ਮਿਲੇਟ ਦਾ ਸਾਲ) ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਵੱਲੋ ਮਿਲੇਟ ਮਹੋਤਸਵ ਕਰਵਾਉਣ ਲਈ ਪੰਜਾਬ ਰਾਜ ਤੋਂ ਜਿਲ੍ਹਾ ਅੰਮ੍ਰਿਤਸਰ ਦੀ ਚੋਣ ਕੀਤੀ ਗਈ ਹੈ ਅਤੇ ਜਿਲ੍ਹੇ ਵਿੱਚ ਇਹ ਈਵੈਂਟ ਜਲਦ ਹੀੇ ਕਰਵਾਇਆ ਜਾ ਰਿਹਾ ਹੈ।
ਮੀਟਿੰਗ ਵਿੱਚ ਜਿਲ੍ਹਾ ਉਦਯੋਗ ਕੇਂਦਰ ਅੰਮਿ੍ਰਤਸਰ ਤੋਂ ਰੋਹਿਤ ਮਹਿੰਦਰੂ, ਫੰਕਸ਼ਨਲ ਮੈਨੇਜਰ, ਰਮਨ ਬਾਵਾ ਐਸ.ਏ, ਉਮੰਗ ਮੈਣੀ, ਲੀਡ ਜਿਲ੍ਹਾ ਮੈਨੇਜਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਬੈਕਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
Check Also
ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਦਾ ਡੀ.ਐਸ.ਪੀ ਦੀਪ ਇੰਦਰ ਸਿੰਘ ਜੇਜੀ ਵਲੋਂ ਸਨਮਾਨ
ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਲੰਬੇ ਸਮੇਂ ਤੋਂ ਪੰਜਾਬੀ …