Saturday, January 25, 2025

ਜ਼ੋਨਲ ਪੱਧਰੀ ਫੈਂਸਿੰਗ ਖੇਡਾਂ ਵਿੱਚ ਅਕੇਡੀਆ ਵਰਲਡ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 9 ਅਗਸਤ (ਜਗਸੀਰ ਲੌਂਗੋਵਾਲ) – 67ਵੇਂ ਪੰਜਾਬ ਸਕੂਲ ਜ਼ੋਨਲ ਪੱਧਰ ਫੈਂਸਿੰਗ ਟੂਰਨਾਮੈਂਟ ਅਕੇਡੀਆ ਵਰਲਡ ਸਕੂਲ ‘ਚ ਕਰਵਾਏ ਗਏ।ਜ਼ੋਨਲ ਖੇਡ ਮੁਕਾਬਲਿਆਂ ਦੌਰਾਨ ਅਕੇਡੀਆ ਵਰਲਡ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਰਣਜੀਤ ਕੌਰ ਅਤੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਤਲਵਾਰਬਾਜ਼ੀ ਮੁਕਾਬਲੇ (ਫੈਂਸਿੰਗ) ’ਚ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ।22 ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣਿਆ ਗਿਆ।ਇਹ ਮੁਕਾਬਲਾ 8 ਅਗਸਤ ਨੂੰ ਅਕੇਡੀਆ ਵਰਲਡ ਸਕੂਲ ਵਿਖੇ ਵੱਖ-ਵੱਖ ਟੀਮਾਂ ਵਿਚਕਾਰ ਹੋਇਆ।ਡੀ.ਪੀ ਨਵਨੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਾਰਾ, ਰਜਿੰਦਰ ਕੌਰ ਸਰਕਾਰੀ ਮਿਡਲ ਸਕੂਲ ਮੋਰਾਂਵਾਲੀ ਪੀ.ਟੀ.ਆਈ ਅਤੇ ਜੋਨ ਪ੍ਰਬੰਧਕ ਪਰਮਿੰਦਰ ਸਿੰਘ ਸੀਨੀਅਰ ਸਕੈਂਡਰੀ ਸਕੂਲ ਲੜਕੇ ਪੀ.ਟੀ.ਆਈ ਵੀ ਮੌਜ਼ੂਦ ਸਨ।ਇਸ ਖੇਡ ਉਪਲੱਬਧੀ ’ਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਇਸ ਦਾ ਸਿਹਰਾ ਡੀ.ਪੀ ਪੰਕਜ ਕੁਮਾਰ ਸਿਰ ਬੰਨ੍ਹਿਆ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …