Friday, August 1, 2025
Breaking News

ਅਭਯਜੀਤ ਝਾਂਜੀ ਦਾ ਪਲੇਠਾ ਕਾਵਿ-ਸੰਗ੍ਰਹਿ “ਕਿਹੜੀ ਉਸਦੀ ਥਾਂ?” ਰਲੀਜ਼

ਜਗਰਾਉਂ, 16 ਅਗਸਤ (ਪੱਤਰ ਪ੍ਰੇਰਕ) – ਪੰਜਾਬੀ ਫਿਲਮ ਜਗਤ ਦੀ ਮੰਨੀ-ਪਰਮੰਨੀ ਅਤੇ ਧੜੱਲੇਦਾਰ ਸਖਸ਼ੀਅਤ ਬੀਬੀ ਨਿਰਮਲ ਰਿਸ਼ੀ (ਫਿਲਮ ਨਿੱਕਾ ਜੈਲਦਾਰ ਵਿੱਚ ਨਿੱਕੇ ਜੈਲਦਾਰ ਦੀ ਦਾਦੀ) ਨੇ ਅੱਜ ਇੱਕ ਸਾਦੇ ਸਮਾਗਮ ਵਿੱਚ ਅਭਯਜੀਤ ਝਾਂਜੀ ਦੇ ਪਲੇਠੇ ਕਾਵਿ-ਸੰਗ੍ਰਹਿ ‘ਕਿਹੜੀ ਉਸਦੀ ਥਾਂ?’ ਨੂੰ ਪਾਠਕਾਂ ਲਈ ਰਲੀਜ਼ ਕੀਤਾ।ਨਿਰਮਲ ਰਿਸ਼ੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਯੂਥ ਦਾ ਸੱਭਿਆਚਾਰਕ ਲਿਖਤਾਂ ਵੱਲ ਆਕਰਸ਼ਿਤ ਹੋਣਾ ਇੱਕ ਚੰਗਾ ਸੁਨੇਹਾ ਦਿੰਦਾ ਹੈ।ਉਹਨਾਂ ਨੇ ਕਿਹਾ ਕਿ ਉਨਾਂ ਇਹ ਕਾਵਿ-ਸੰਗ੍ਰਹਿ ਪੜ੍ਹ ਲਿਆ ਹੈ ਅਤੇ ਇਸ ਦਾ ਹਰ ਅੱਖਰ ਵਜ਼ਨਦਾਰ ਹੈ।ਬਹੁਤ ਡੂੰਘਾਈ ਵਿੱਚ ਜਾ ਕੇ ਇਸ ਵਿੱਚ ਅਭਯਜੀਤ ਝਾਂਜੀ ਨੇ ਘਰ ਪਰਿਵਾਰ ਅਤੇ ਬਜੁਰਗਾਂ ਦੀ ਗੱਲ ਕਰਨ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਵੀ ਬਾਖੂਬੀ ਕੀਤੀ ਹੈ।ਉਹਨਾਂ ਨੇ ਕਿਹਾ ਕਿ ਇਹ ਕਿਤਾਬ ਨੂੰ ਹਰ ਸ਼ਖ਼ਸ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।
ਸੰਜੀਵ ਝਾਂਜੀ, ਲਵਲੀਨ ਝਾਂਜੀ, ਐਡਵੋਕੇਟ ਮੂਨ ਝਾਂਜੀ ਅਤੇ ਨਵਰੋਜ਼ ਝਾਂਜੀ, ਸ਼੍ਰੀਮਤੀ ਤ੍ਰਿਪਤਾ ਗੋਇਲ, ਮਨੀ ਸੇਖੋਂ, ਪਰਿਵਾਰਕ ਮੈਂਬਰ ਅਤੇ ਮਿੱਤਰ ਸੁਨੇਹੀ ਵੀ ਹਾਜ਼ਰ ਸਨ, ਜਿੰਨਾਂ ਨੇ ਝਾਂਜੀ ਨੂੰ ਅਸ਼ੀਰਵਾਦ ਦਿੱਤਾ ਅਤੇ ਇਸ ਕਾਵਿ-ਸੰਗ੍ਰਹਿ ਦੀ ਸਫ਼ਲਤਾ ਦੀ ਕਾਮਨਾ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …