ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਐਨ.ਸੀ.ਸੀ ਏਅਰਵਿੰਗ ਕੈਡੇਟਾਂ ਨੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਰਾਜਾਸਾਂਸੀ ਅੰਮ੍ਰਿਤਸਰ ‘ਤੇ ਹਵਾਈ ਅੱਡੇ ‘ਤੇ ਵਾਯੂ ਸੈਨਾ ਸਟੇਸ਼ਨ ਦੀ ਯਾਤਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਰਾਮ ਤੀਰਥ ਅਤੇ ਸ਼ਹਿਰ ਦੇ ਹੋਰ ਖੇਤਰਾਂ ਦੇ ਉਪਰੋਂ ਉਡਾਨ ਭਰੀ।ਵਿਦਿਆਰਥੀਆਂ ਨੂੰ ਜਿੰਮੇਵਾਰ, ਅਨੁਸਾਸ਼ਿਤ ਅਤੇ ਦੇਸ਼-ਭਗਤ ਨਾਗਰਿਕ ਬਣਾਉਣ ਲਈ ਇੱਕ ਸਕੂਲ ਦੀ ਇੱਕ ਕੋਸ਼ਿਸ਼ ਸੀ।ਵਿਦਿਆਰਥੀਆਂ ਨੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਮਨੋਜ ਕੁਮਾਰ ਵਤਸ, ਪ੍ਰਸਾਸ਼ਨਿਕ ਅਧਿਕਾਰੀ ਜੇ. ਡਬਲਿਊ.ਓ. ਰਾਜੇਸ਼ ਕੁਮਾਰ ਸ਼ਰਮਾ ਤਕਨੀਸ਼ੀਅਨ ਕਾਰਪੋਰਲ ਸੀ.ਵੀ ਰਾਓ ਅਤੇ ਕਾਰਪੋਰਲ ਗੰਗਪਾ ਦੀ ਅਗਵਾਈ ਵਿੱਚ ਉਡਾਨ ਭਰੀ, ਜਿਸ ਦੀ ਸ਼ੁਰੂਆਤ ਤੋਂ ਪਹਿਲਾਂ ਏਅਰਵਿੰਗ ਕੇਡੇਟਾਂ ਨੂੰ ਤਕਨੀਕੀ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਸਕੂਲ ਨੂੰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਲਈ ਅਸ਼ੀਰਵਾਦ ਦਿੱਤਾ।ਸਕੂਲ ਪ੍ਰਬੰਧਕ ਡਾ. ਪੁੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਵੀ ਆਪਣੀਆਂ ਸ਼਼ੁੱਭ-ਸ਼ਕਾਮਨਾਵਾਂ ਭੇਜੀਆਂ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵੀ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ।ਉਹਨਾਂ ਨੇ ਪੂਰੇ ਦਿਲ ਨਾਲ ਸਮਰਥਨ ਦੇਣ ਲਈ ਕਮਾਡਿੰਗ ਅਫ਼ਸਰ ਮਨੋਜ ਕੁਮਾਰ ਵਤਸ ਅਤੇ ਅਫ਼ਸਰ ਰਾਜੇਜ਼ ਕੁਮਾਰ ਦਾ ਧੰਨਵਾਦ ਕੀਤਾ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …