ਸਮਰਾਲਾ, 23 ਅਗਸਤ (ਇੰਦਰਜੀਤ ਸਿੰਘ ਕੰਗ) – ਸਥਾਨਕ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਸਾਉਣ ਦੇ ਮਹੀਨੇ ਦੀ ਮਹਤੱਤਾ ਨੂੰ ਪੰਜਾਬੀ ਵਿਰਸੇ ਦੇ ਰੰਗ ਵਿੱਚ ਰੰਗ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਮੁਟਿਆਰਾਂ ਰੰਗ ਬਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਆਈਆਂ।ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਬੋਲੀਆਂ ਨਾਲ ਰੰਗ ਬੰਨ ਦਿੱਤਾ ਅਤੇ ਪੀਘਾਂ ਝੂਟੀਆਂ।ਉਹਨਾਂ ਦੀਆਂ ਪੰਜਾਬੀ ਲੋਕ ਬੋਲੀਆਂ ਗਿੱਧੇ ਦੀਆਂ ਤਾੜੀਆਂ ਅਤੇ ਅੱਡੀ ਦੀਆਂ ਧਮਕਾਂ ਨਾਲ ਸਾਰਾ ਕਾਲਜ ਗੂਜ਼ ਉੱਠਿਆ।ਤੀਆਂ ਦੇ ਇਸ ਸਮਾਗਮ ਵਿੱਚ ਰੰਗ ਬਰੰਗੇ ਪਤੰਗ, ਸਭਿਆਚਾਰ ਨੂੰ ਦਰਸਾਉਂਦਾ ਸਾਜੋ ਸਮਾਨ ਪੱਖੀਆਂ, ਘੜੇ, ਫੁਲਕਾਰੀਆਂ, ਚਰਖਾ ਰੱਖਿਆ ਗਿਆ।ਇੰਸਟੀਚਿਊਟ ਦੇ ਚੇਅਰਮੈਨ ਡਾ. ਪ੍ਰੇਮ ਲਾਲ ਬਾਂਸਲ ਅਤੇ ਪ੍ਰਿੰਸੀਪਲ ਗਗਨਦੀਪ ਕੌਰ ਨੇ ਤੀਆਂ ਦੀ ਮਹਤੱਤਾ ਬਾਰੇ ਦੱਸਿਆ।ਸਮਾਗਮ ਤੋਂ ਬਾਅਦ ਇਨਾਮ ਤਕਸੀਮ ਕੀਤੇ ਗਏ।ਡਾਇਰੈਕਟਰ ਵਿਸ਼ਾਲ ਬਾਂਸਲ, ਪੰਕਜ ਬਾਂਸਲ, ਸੈਕਟਰੀ ਸੁਨੀਲ ਅਗਰਵਾਲ, ਰੋਹਿਤ ਅਗਰਵਾਲ ਮੌਜ਼ੂਦ ਸਨ।
ਇਸ ਮੌਕੇ ਹਰਵਿੰਦਰ ਕੌਰ, ਅਮਨਪ੍ਰੀਤ ਕੌਰ ਚਹਿਲ, ਮਨਦੀਪ ਕੌਰ, ਸਿਮਰਨ ਕੌਰ, ਨਵਰਾਜ ਕੌਰ, ਕੁਲਵਿੰਦਰ ਕੌਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …