Sunday, September 8, 2024

ਐਕਟ ਲੋਕਲ ਟੂ ਗੋ ਗਲੋਬਲ: ਚੰਗੇ ਭਵਿੱਖ ਵੱਲ ਇਕ ਕਦਮ ਵਿਸ਼ੇ `ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ‘ਐਕਟ ਲੋਕਲ ਟੂ ਗੋ ਗਲੋਬਲ: ਚੰਗੇ ਭਵਿੱਖ ਵੱਲ ਇਕ ਕਦਮ’ ਬਾਰੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮ ਦਾਸ ਸਕੂਲ ਆਫ਼ ਪਲੈਨਿੰਗ ਦੁਆਰਾ ਆਈਸੀਐਸਐਸਆਰ ਚੰਡੀਗੜ੍ਹ ਅਤੇ ਕੇਐਸਐਸ-ਆਈਐਸਪੀਆਰ ਪੰਚਕੂਲਾ ਦੇ ਸਹਿਯੋਗ ਨਾਲ ਕੀਤਾ ਗਿਆ ਸੀ।
ਕੇਐਸਐਸ-ਆਈਐਸਪੀਆਰ ਦੇ ਜਨਰਲ ਸਕੱਤਰ ਜਸਵੰਤ ਸਿੰਘ ਨੇ ਪੰਜਾਬ ਦੇ ਅਮੀਰ ਇਤਿਹਾਸ ਬਾਰੇ ਗੱਲ ਕਰਦਿਆਂ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ।ਉਨ੍ਹਾਂ ਨੇ ਖੇਤਰੀ ਯੋਜਨਾਵਾਂ ਦੀ ਮਹੱਤਤਾ ਅਤੇ ਇਸ ਦੇ ਗਠਨ ਬਾਰੇ ਦੱਸਿਆ।ਪ੍ਰੋ. ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਵਾਤਾਵਰਣ ਸਬੰਧੀ ਸਾਨੂੰ ਸਥਾਨਕ ਪੱਧਰ `ਤੇ ਉਦਮ ਕਰਨ ਦੀ ਲੋੜ ਹੈ।
ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਸੰਧੂ ਨੇ ਸਾਡੇ ਜੀਵਨ ਵਿਚ ਹਰਿਆਲੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਕੈਂਪਸ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਆਪਣੇ ਕਾਰਜ਼ਕਾਲ ਦੌਰਾਨ ਪਿਛਲੇ 6 ਸਾਲਾਂ ਵਿੱਚ ਕੈਂਪਸ ਵਿਖੇ ਲਗਭਗ 40,000 ਪੌਦੇ ਲਗਾਉਣ ਦਾ ਉਦਮ ਕੀਤਾ ਗਿਆ।ਕੈਂਪਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਨਿੱਜੀ ਵਾਹਨਾਂ ਦੀ ਆਵਾਜਾਈ ਘਟਾਉਣ ਲਈ ਕੈਂਪਸ ਵਿੱਚ ਈ-ਵਾਹਨ ਤੇ ਸਾਈਕਲ ਦੀ ਪਹਿਲਕਦਮੀ ਵੀ ਕੀਤੀ ਗਈ। ਉਨ੍ਹਾਂ ਕੈਂਪਸ ਦੇ 500 ਏਕੜ ਰਕਬੇ ਬਾਰੇ ਜ਼ੀਰੋ ਵੇਸਟ, ਜ਼ੀਰੋ ਡਿਸਚਾਰਜ, ਸੋਲਰ ਪੈਨਲਾਂ ਦੀ ਵਰਤੋਂ ਜਿਹੀਆਂ ਪਹਿਲਕਦਮੀਆਂ ਰਾਹੀਂ ਹਰਿਆ ਭਰਿਆ ਕੈਂਪਸ ਬਣਨ ਲਈ ਯਤਨਸ਼ੀਲਤਾ ਬਾਰੇ ਦੱਸਿਆ।
ਸੈਮੀਨਾਰ ਦੇ ਕੋਆਰਡੀਨੇਟਰ ਡਾ. ਗੁਰਸ਼ਰਨ ਕੌਰ ਵਲੋਂ ਧੰਨਵਾਦ ਦਾ ਮਤਾ ਦਿੱਤਾ ਗਿਆ।ਉੱਘੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿਚ ਪ੍ਰੋ. ਐਮ.ਐਸ. ਜਗਲਾਨ (ਰਿਟਾ.) ਕੁਰੂਕਸ਼ੇਤਰ ਯੂਨੀਵਰਸਿਟੀ ਹਰਪ੍ਰੀਤ ਸਿੰਘ ਅਰੋੜਾ ਫੈਲੋ ਦਿ ਨਜ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਸ਼੍ਰੀਮਤੀ ਮਿਤਾਸ਼ੀ ਸਿੰਘ, ਪ੍ਰੋਗਰਾਮ ਡਾਇਰੈਕਟਰ ਸੀਐਸਈ ਨਵੀਂ ਦਿੱਲੀ, ਪ੍ਰੋ. ਰਾਜੇਸ਼ਵਰੀ, ਕੁਰਕਸ਼ੇਤਰ ਯੂਨੀਵਰਸਿਟੀ, ਐਮ.ਐਸ ਔਜਲਾ ਮੀਤ ਪ੍ਰਧਾਨ ਕੇਐਸਐਸ-ਆਈਐਸਪੀਆਰ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …