Saturday, December 21, 2024

ਬ੍ਰਹਮਾਕੁਮਾਰੀ ਆਸ਼ਰਮ ਸੁਨਾਮ ਵਿਖੇ ਉਤਸ਼ਾਹ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ) – ਰੋਟਰੀ ਡਿਸਟ੍ਰਿਕਟ 3090 ਦੇ ਗਵਰਨਰ ਘਨਸ਼ਿਆਮ ਕਾਂਸਲ, ਚੀਫ ਸੈਕਟਰੀ ਮੀਡੀਆ ਆਰ.ਐਨ ਕਾਂਸਲ, ਰੋਟਰੀ ਕਲੱਬ ਸੁਨਾਮ ਤੋਂ ਪ੍ਰਭਾਤ ਜਿੰਦਲ, ਪ੍ਰੇਮ ਗੁਪਤਾ, ਸਿਟੀ ਜਿਮਖਾਨਾ ਕਲੱਬ ਤੇ ਸੁਨਾਮ ਸਪੋਰਟਸ ਐਂਡ ਕਲਚਰਲ ਕਲੱਬ ਸੁਨਾਮ ਦੇ ਪ੍ਰਧਾਨ ਪੁਨੀਤ ਮਿੱਤਲ ਅਤੇ ਸ਼ਿਵ ਜੈਨ ਲਾਇਨ ਕਲੱਬ ਸੁਨਾਮ ਨਾਲ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰਿਆ ਵਿਸ਼ਵਵਿਦਿਆਲਿਆ ਸੁਨਾਮ ਆਸ਼ਰਮ ਵਿਖੇ ਕੇਂਦਰ ਦੀ ਨਿਰਦੇਸ਼ਿਕਾ ਵੀ.ਕੇ ਮੀਰਾ ਭੈਣ ਕੋਲੋ ਰਕਸ਼ਾ ਬੰਧਨ ਤਿਉਹਾਰ `ਤੇ ਰੱਖੜੀ ਬੰਨਵਾਉਣ ਲਈ ਪੁੱਜੇ।ਇਸ ਮੌਕੇ ਵੀ.ਕੇ.ਮੀਰਾ ਭੈਣ ਨੇ ਰਕਸ਼ਾ ਬੰਧਨ ਦਾ ਅਸਲ ਅਰਥ ਸਮਝਾਉਂਦੇ ਹੋਏ ਕਿਹਾ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਰੱਖਿਆ ਧਾਗੇ ਵਾਂਗ ਸਮਾਜ ਵਿੱਚ ਆਪਣੀਆਂ ਸੇਵਾਵਾਂ ਦੇਣ।
ਇਸ ਮੌਕੇ ਗਵਰਨਰ ਘਨਸ਼ਿਆਮ ਕਾਂਸਲ ਨੇ ਅਪ੍ਰੈਲ ਮਹੀਨੇ ਵਿੱਚ ਦੀਦੀ ਮੀਰਾ ਨਾਲ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰਿਆ ਵਿਸ਼ਵਵਿਦਿਆਲਿਆ ਦੇ ਮੁੱਖ ਦਫ਼ਤਰ ਮਾਊਂਟ ਆਬੂ ਰਾਜਸਥਾਨ ਵਿਖੇ ਰੋਟਰੀ ਮਲਟੀ ਡਿਸਟ੍ਰਿਕਟ ਸੈਮੀਨਾਰ ਕਰਵਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …