Saturday, December 21, 2024

‘ਖੇਡਾਂ ਵਤਨ ਪੰਜਾਬ ਦੀਆਂ’ ਸਦਕਾ ਹਜ਼ਾਰਾਂ ਨੌਜਵਾਨ ਖੇਡ ਮੈਦਾਨਾਂ ਨਾਲ ਜੁੜੇ – ਈ.ਟੀ.ਓ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਅਧੀਨ ਅੱਜ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਬਲਾਕ ਜੰਡਿਆਲਾ ਗੁਰੂ ਵਿੱਚ ਸ:ਸੀ:ਸੈ ਸਕੂਲ ਬੰਡਾਲਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।ਉਨਾਂ ਕਿਹਾ ਕਿ ਸਮੁੱਚੇ ਪੰਜਬ ਵਿੱਚ ਹਜ਼ਾਰਾਂ ਨੌਜਵਾਨ ਇਨਾਂ ਖੇਡਾਂ ਸਦਕਾ ਖੇਡ ਮੈਦਾਨਾਂ ਨਾਲ ਜੁੜੇ ਹਨ, ਜੋ ਕਿ ਨਰੋਏ ਸਮਾਜ ਲਈ ਸ਼ੁਭ ਸੰਕੇਤ ਹੈ।
ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਕੁੱਲ 8 ਖੇਡਾਂ ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ, ਸ਼ੂਟਿੰਗ, ਰੱਸਾਕਸੀ ਕਰਵਾਈਆਂ ਜਾ ਰਹੀਆਂ ਹਨ।
ਬਲਾਕ ਜੰਡਿਆਲਾ ਗੁਰੂ ਵਿੱਚ ਫੁੱਟਬਾਲ ਦੇ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸੋਫੀਪੁਰ ਤੇ ਦੂਜਾ ਸਥਾਨ ਬੰਡਾਲਾ ਨੇ ਪ੍ਰਾਪਤ ਕੀਤਾ।ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਬੰਡਾਲਾ ਸਕੂਲ ਨੇ ਪਹਿਲਾ, ਜੰਡਿਆਲਾ ਗੁਰੂ ਨੇ ਦੂਜਾ ਅਤੇ ਸੋਫੀਪੁਰ ਨੇ ਤੀਜਾ, ਜਦਕਿ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿੱਚ ਬੰਡਾਲਾ ਨੇ ਪਹਿਲਾ, ਸੋਫੀਪੁਰ ਨੇ ਦੂਜਾ ਅਤੇ ਅੰਡਰ-21 ਤੋਂ 31 ਉਮਰ ਵਰਗ ਲੜਕਿਆਂ ਵਿੱਚ ਬੰਡਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਅਜਨਾਲਾ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਖੇਡ ਐਥਲੈਟਿਕਸ ਦੇ ਸ਼ਾਰਟਪੁਟ ਵਿੱਚ 56 ਤੋਂ 65 ਉਮਰ ਵਰਗ ਦੇ ਮੁਕਾਬਲੇ ਅਤੇ 100 ਮੀਟਰ ਦੌੜ ਵਿੱਚ ਨਿਰਭੈ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।3000 ਮੀਟਰ ਉਮਰ ਵਰਗ 41 ਤੋਂ 55 ਸਾਲ ਲੜਕਿਆਂ ਦੀ ਦੌੜ ਵਿੱਚ ਗੁਰਮੀਤ ਸਿੰਘ ਨੇ ਪਹਿਲਾ, ਜਦਕਿ 100 ਮੀਟਰ ਉਮਰ ਵਰਗ 56-65 ਲੜਕੀਆਂ ਦੀ ਦੌੜ ਵਿੱਚ ਬਲਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।400 ਮੀਟਰ ਉਮਰ ਵਰਗ 41 ਤੋਂ 55 ਸਾਲ ਲੜਕੀਆਂ ਦੀ ਦੌੜ ਵਿੱਚ ਪਿੰਦਰ ਕੌਰ ਨੇ ਪਹਿਲਾ, ਫੁੱਟਬਾਲ ਦੇ ਉਮਰ ਵਰਗ 41 ਤੋਂ 55 ਸਾਲ ਵਿੱਚ ਸਵਰਾਜ ਸਪੋਰਟਸ ਕਲੱਬ ਅਜਨਾਲਾ ਨੇ ਪਹਿਲਾ ਸਥਾਨ ਲਿਆ।
ਬਲਾਕ ਅਟਾਰੀ ਵਿੱਚ ਓਲੰਪੀਅਨ ਸ਼ਮਸ਼ੇਰ ਸਿੰਘ ਸ:ਸੀ:ਸੈ ਸਕੂਲ ਅਟਾਰੀ ਵਿਖੇ ਬਲਾਕ ਪੱਧਰੀ ਟੂਰਨਾਮੈਂਟ ‘ਚ ਗੇਮ ਐਥਲੈਟਿਕਸ ਦੇ ਸ਼ਾਰਟਪੁੱਟ ਉਮਰ ਵਰਗ 41 ਤੋਂ 55 ਵਿੱਚ ਕੁਲਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।200 ਮੀਟਰ ਦੌੜ ਵਿੱਚ ਜਸਵਿੰਦਰ ਸਿੰਘ ਅਤੇ ਜੈਵਲਿਨ ਤੇ ਡਿਸਕਸ ਥਰੋ ਵਿੱਚ ਰਾਜਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।100 ਮੀਟਰ ਦੌੜ ਵਿੱਚ ਹਰਯੋਧਬੀਰ ਸਿੰਘ ਨੇ ਪਹਿਲਾ, ਪਵਨਦੀਪ ਸਿੰਘ ਨੇ ਦੂਜਾ ਅਤੇ ਸਾਧੂ ਸਿੰਘ ਨੇ ਤੀਜਾ ਸਥਾਨ, 400 ਮੀਟਰ ਦੌੜ ਵਿੱਚ ਹਰਯੋਧਬੀਰ ਸਿੰਘ ਨੇ ਪਹਿਲਾ ਅਤੇ ਪਵਨਦੀਪ ਸਿੰਘ ਨੇ ਦੂਜਾ ਅਤੇ 100 ਮੀਟਰ ਅਤੇ 3000 ਮੀਟਰ ਦੌੜ ਵਿੱਚ ਹਰਦੇਵ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਹਰਸ਼ਾ ਛੀਨਾ ਵਿੱਚ ਬਲਾਕ ਪੱਧਰੀ ਟੂਰਨਾਮੈਂਟ ‘ਚ ਗੇਮ ਫੁੱਟਬਾਲ ਦੇ ਅੰਡਰ 21 ਤੋਂ 30 ਉਮਰ ਵਰਗ ਵਿੱਚ ਈਸਾਪੁਰ ਕਲੱਬ ਨੇ ਪਹਿਲਾ ਅਤੇ ਕੁਲਜੀਤ ਫੁੱਟਬਾਲ ਅਕੈਡਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੇਮ ਖੋਅ ਖੋਅ ਦੇ ਅੰਡਰ-21 ਤੋਂ 30 ਲੜਕਿਆਂ ਅਤੇ ਲੜਕੀਆਂ ਵਿੱਚੋਂ ਹਰਸ਼ਾ ਛੀਨਾ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਗੇਮ ਐਥਲੈਟਿਕਸ ਦੇ 21 ਤੋਂ 30 ਉਮਰ ਵਰਗ ਵਿੱਚ 10000 ਮੀਟਰ ਲੜਕਿਆਂ ਦੀ ਦੌੜ ਵਿੱਚ ਗਗਨਦੀਪ ਸਿੰਘ ਨੇ ਪਹਿਲਾ ਸਥਾਨ ਅਤੇ 1500 ਮੀਟਰ ਦੀ ਦੌੜ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਤੇ ਅੰਮ੍ਰਿਤਪਾਲ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
ਬਲਾਕ ਵੇਰਕਾ ਵਿੱਚ ਬਲਾਕ ਪੱਧਰ ਟੂਰਨਾਮੈਂਟ ਖੇਡ ਸਟੇਡੀਅਮ ਮਾਨਾਂਵਾਲਾ ਕਲਾਂ ਵਿਖੇ ਕਰਵਾਏ ਗਏ।ਗੇਮ ਵਾਲੀਬਾਲ ਦੇ ਉਮਰ ਵਰਗ 41 ਤੋਂ 55 ਉਮਰ ਵਰਗ ਵਿੱਚ ਮੀਰਾਂ ਕੋਟ ਨੇ ਪਹਿਲਾ ਅਤੇ ਗੇਮ ਐਥਲੈਟਿਕਸ ਦੇ 400 ਮੀਟਰ ਤੇ 3000 ਮੀਟਰ ਲੜਕਿਆਂ ਦੀ ਦੌੜ ਵਿੱਚ ਸੰਜੀਵ ਸਿੰਘ ਨੇ ਪਹਿਲਾ ਤੇ ਅਨੁਭਵ ਵਰਮਾਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …