Thursday, July 18, 2024

ਯੂਨੀਵਰਸਿਟੀ ਵਿਖੇ “ਇੰਟਰਨਸ਼ਿਪਸ-ਏ ਕਿੱਕਸਟਾਰਟ ਟੂ ਯੂਅਰ ਕਰੀਅਰ” ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਵਲੋਂ “ਇੰਟਰਨਸ਼ਿਪਸ-ਏ ਕਿੱਕਸਟਾਰਟ ਟੂ ਯੂਅਰ ਕਰੀਅਰ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇੰਜਨੀਅਰਿੰਗ ਅਤੇ ਐਮ.ਬੀ.ਏ ਕੋਰਸਾਂ ਦੇ ਵਿਦਿਆਰਥੀਆਂ ਲਈ ਇਸ ਸੈਮੀਨਾਰ ਦਾ ਸੰਚਾਲਨ ਕਰਦਿਆਂ ਸ਼੍ਰੀਨਿਵਾਸ ਚਮਾਰਥੀ ਨੇ ਵਿਦਿਆਰਥੀਆਂ ਨੂੰ ਕੈਰੀਅਰ ਵਿੱਚ ਇੰਟਰਨਸ਼ਿਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਸ਼੍ਰੀ ਚਮਾਰਥੀ ਇੱਕ ਸਫਲ ਅਤੇ ਜਾਣੇ-ਪਛਾਣੇ ਉਦਯੋਗਪਤੀ ਹਨ ਅਤੇ ਸੀ.ਵਾਈ.ਐਮ.ਈ ਆਟੋਮੇਸ਼ਨ ਸਿਸਟਮਜ਼ ਪ੍ਰਾਈਵੇਟ ਲਿਮਿਟਡ ਦੇ ਚੀਫ ਇਨੋਵੇਸ਼ਨ ਐਗਜ਼ੀਕਿਊਟਿਵ ਹਨ।ਉਹ “ਮੇਕ ਇਨ ਇੰਡੀਆ” ਅਤੇ “ਆਤਮਨਿਰਭਰ ਭਾਰਤ” ਮੁਹਿੰਮਾਂ `ਤੇ ਵਿਸ਼ੇਸ਼ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਰਹਿੰਦੇ ਹਨ।ਸਵੈ-ਨਿਰਭਰ ਰਾਸ਼ਟਰ ਦੀ ਪ੍ਰਾਪਤੀ ਲਈ, ਸ਼੍ਰੀਨਿਵਾਸ ਪਹਿਲਾਂ ਹੀ ਵੱਖ-ਵੱਖ ਕਾਲਜਾਂ ਵਿੱਚ ਇੰਜੀਨੀਅਰਿੰਗ ਅਤੇ ਵਿਗਿਆਨਕ ਭਾਈਚਾਰੇ ਦੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਦੇਸ਼ ਭਰ ਵਿੱਚ 205279 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ।ਹੁਣ ਤੱਕ ਉਹ ਭਾਰਤ ਭਰ ਦੇ ਵਿਦਿਆਰਥੀਆਂ ਨਾਲ 370 ਤੋਂ ਵੱਧ ਲੈਕਚਰ ਅਤੇ 560 ਤੋਂ ਵੱਧ ਇੰਟਰਐਕਸ਼ਨ ਕਰ ਚੁੱਕੇ ਹਨ।
ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੀ ਇੰਟਰਨਸ਼ਿਪ ਦੀ ਚੋਣ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ।ਉਨ੍ਹਾਂ ਵਿਦਿਆਰਥੀ ਫੋਰਮ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਦਾ ਇਹ ਫੋਰਮ ਯੂਨੀਵਰਰਸਿਟੀ ਨਾਲ ਜੁੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਕੈਰੀਅਰ ਦੇ ਨਿਰਮਾਣ ਲਈ ਬਣਾਇਆ ਗਿਆ ਸੀ।
ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਅਤੇ ਗੈਸਟ ਲੈਕਚਰ ਵਿਦਿਆਰਥੀਆਂ ਨੂੰ ਸਹੀ ਕੈਰੀਅਰ ਦਾ ਰਾਹ ਚੁਣਨ ਵਿੱਚ ਜ਼ਰੂਰ ਸਹਾਈ ਹੋਣਗੇ। ਡਾ. ਅਮਿਤ ਚੋਪੜਾ, ਡਾਇਰੈਕਟਰ ਨੇ ਕਿਹਾ ਕਿ ਇਹ ਸੈਮੀਨਾਰ ਇੰਜਨੀਅਰਿੰਗ ਅਤੇ ਐਮਬੀਏ ਦੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸੀ, ਜਿਸ ਵਿੱਚ ਇੰਟਰਨਸ਼ਿਪ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …