ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਗਏ।ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰ ਟੂਰਨਾਂਮੈਂਟ ਵਿੱਚ ਕੁੱਲ 8 ਗੇਮਾਂ (ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ਟਿੰਗ, ਰੱਸਾਕਸੀ) ਕਰਵਾਈਆ ਜਾ ਰਹੀਆਂ ਹਨ।
ਮਿਊਂਸੀਪਲ ਕਾਰਪੋਰੇਸ਼ਨ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਵਿਖੇ ਕਰਵਾਏ ਗਏ।ਮਿਊਂਸੀਪਲ ਕਾਰਪੋਰੇਸ਼ਨ ਦੇ ਟੂਰਾਨਮੈਟ ਦਾ ਉਦਘਾਟਨ ਬਲਵਿੰਦਰ ਸਿੰਘ ਸ਼ਮੀ ਓਲੰਪੀਅਨ ਹਾਕੀ ਖਿਡਾਰੀ ਵਲੋਂ ਕੀਤਾ ਗਿਆ।ਸ਼ੁਸੀਲ ਤੁੱਲੀ ਜਿਲ੍ਹਾ ਸਿੱਖਿਆ ਅਫਸਰ, ਆਸ਼ੂ ਵਿਸ਼ਾਲ ਡਿਸਟ੍ਰਿਕ ਕੋਆਡੀਨੇਟਰ, ਇੰਦਰਜੀਤ ਸਿੰਘ ਗਗੋਆਣੀ ਪ੍ਰਿ: ਖਾਲਸਾ ਸਕੂਲ, ਰਣਕੀਰਤ ਸਿੰਘ ਹੈਡ ਆਫ ਡਿਪਾਟਮੇਂਟ ਖਾਲਸਾ ਸਕੂਲ, ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਅਤੇ ਸੀ:ਸਹਾਇਕ ਸ੍ਰੀਮਤੀ ਨੇਹਾ ਚਾਵਲਾ ਅਤੇ ਇੰਦਰਵੀਰ ਸਿੰਘ ਨੋਡਲ ਅਫਸਰ ਆਦਿ ਹਾਜ਼ਰ ਸਨ।ਮਿਊਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਟ ਵਿੱਚ ਲਗਭਗ 341 ਖਿਡਾਰੀਆਂ ਨੇ ਭਾਗ ਲਿਆ।ਗੇਮ ਕਬੱਡੀ ਸਰਕਲ ਸਟਾਈਲ ਵਿੱਚ ਅੰ-14 ਲੜਕੀਆਂ ਦੇ ਮੁਕਾਬਲੇ ਵਿੱਚ ਸ: ਹਾਈ ਸਕੂਲ ਫਤਾਹਪੁਰ ਨੇ ਪਹਿਲਾ ਸਥਾਨ ਅਤੇ ਸ: ਮਿ: ਸਕੂਲ ਗੁਰੂਨਾਨਕਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆਂ ਦੇ ਮੁਕਾਬਲੇ ਵਿੱਚ ਧੰਨ ਬਾਬਾ ਸੋਭਾ ਸਿੰਘ ਕਲੱਬ ਨੇ ਪਹਿਲਾ ਸਥਾਨ ਅਤੇ ਸ: ਹਾਈ ਸ: ਤੁੰਗਬਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੇਮ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-14 ਲੜਕੀਆਂ ਦੇ ਮੁਕਾਬਲੇ ਵਿੱਚ ਸ:ਹਾਈ ਸਕੂਲ ਕਾਲਾ ਨੇ ਪਹਿਲਾ ਸਥਾਨ ਅਤੇ ਗੁਰੂ ਨਾਨਕ ਸਕੂਲ ਘਿਉ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਦੇ ਮੁਕਾਬਲੇ ਵਿੱਚ ਸ: ਹਾਈ ਸਕੂਲ ਡੈਮਗੰਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਰਈਆ ਵਿੱਚ ਬਲਾਕ ਪੱਧਰ ਟੂਰਨਾਮੈਂਟ ਸ:ਸੀ:ਸੈ:ਸਕੂਲ ਖਲਚੀਆਂ ਵਿਖੇ ਕਰਵਾਏ ਗਏ।ਇਹਨਾਂ ਖੇਡਾਂ ਵਿੱਚ ਦਲਬੀਰ ਸਿੰਘ ਟੌਂਗ ਐਮ.ਐਲ.ਏ ਹਲਕਾ ਬਾਬਾ ਬਕਾਲਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਇਹਨਾਂ ਖੇਡਾਂ ਵਿੱਚ ਬਲਾਕ ਅਜਨਾਲਾ ਵਿੱਚ ਤਕਰੀਬਨ 598 ਖਿਡਾਰੀਆਂ ਨੇ ਭਾਗ ਲਿਆ।ਗੇਮ ਖੋ ਖੋ ਅੰ-14 ਲੜਕਿਆਂ ਦੇ ਮੁਕਾਬਲੇ ਵਿੱਚ ਸ:ਹਾਈ ਸਕੂਲ ਵਡਾਲਾ ਖੁਰਦ ਨੇ ਪਹਿਲਾ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਬੁੱਢਾਥੇਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਸੈਕਰਡ ਹਾਰਟ ਪਬਲਿਕ ਸਕੂਲ ਬਿਆਸ ਨੇ ਪਹਿਲਾ ਸਥਾਨ ਅਤੇ ਸ਼ਹੀਦ ਦਰਸਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੇਮ ਰੱਸਾਕਸੀ ਅੰੰ-14 ਲੜਕਿਆਂ ਦੇ ਮੁਕਾਬਲੇ ਵਿੱਚ ਗੁਰੂ ਤੇਗ ਬਹਾਦਰ ਸ:ਸ:ਸ:ਬਾਬਾ ਬਕਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਜੀਠਾ ਵਿੱਚ ਸ੍ਰੀ ਦਸ਼ਮੇਸ਼ ਪਬਲਿਕ ਸੀ:ਸੈ:ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ ਵਿਖੇ ਬਲਾਕ ਪੱਧਰੀ ਟੂਰਨਾਂਮੈਂਟ ਕਰਵਾਇਆ ਗਿਆ।ਇਹਨਾਂ ਖੇਡਾਂ ਵਿੱਚ ਵਿਵੇਕ ਮੋਦੀ ਆਈ.ਈ.ਐਸ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆ ਹੋਇਆ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।ਬਲਾਕ ਮਜੀਠਾ ਵਿੱਚ ਲਗਭਗ 468 ਖਿਡਾਰੀਆਂ ਨੇ ਭਾਗ ਲਿਆ।ਗੇਮ ਖੋਹ ਖੋਹ ਵਿੱਚ ਅੰ-14 ਲੜਕੀਆਂ ਦੇ ਮੁਕਾਬਲੇ ਵਿੱਚ ਸੇਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਨੇ ਪਹਿਲਾ ਸਥਾਨ ਅਤੇ ਸੱਤਿਆ ਭਾਰਤੀ ਆਦਰਸ਼ ਸੀ:ਸੈ:ਸਕੂਲ, ਫੱਤੂ ਭੀਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜਦਕਿ ਅੰ-14 ਲੜਕਿਆਂ ਦੇ ਮੁਕਾਬਲੇ ਵਿੱਚ ਦਰਸ਼ਨ ਅਕੈਡਮੀ ਸੋਹੀਆਂ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਗੇਮ ਵਾਲੀਬਾਲ ਅੰ-14 ਲੜਕਿਆਂ ਦੇ ਮੁਕਾਬਲੇ ਵਿੱਚ ਤਲਵੰਡੀ ਖੁੰਮਣ ਨੇ ਪਹਿਲਾ ਸਥਾਨ ਅਤੇ ਜਲਾਲਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਤਰਸਿੱਕਾ ਵਿੱਚ ਸ:ਸੀ:ਸ:ਸਕੂਲ ਤਰਸਿੱਕਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ।ਇਹਨਾਂ ਖੇਡਾਂ ਵਿੱਚ ਪਰਗਟ ਸਿੰਘ ਡੀ.ਡੀ.ਪੀ.ਓ ਵਲੋਂ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ।ਇਹਨਾਂ ਖੇਡਾਂ ਵਿੱਚ ਲਗਭਗ 560 ਖਿਡਾਰੀਆਂ ਨੇ ਭਾਗ ਲਿਆ।ਗੇਮ ਵਾਲੀਬਾਲ ਸਮੈਸਿੰਗ ਵਿੱਚ 14 ਲੜਕਿਆਂ ਦੇ ਮੁਕਾਬਲੇ ਵਿੱਚ ਬਾਬਾ ਗੋਬਿੰਦ ਸਿੰਘ ਸੀ:ਸੈ:ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਗੇਮ ਖੋ ਖੋ ਵਿੱਚ ਅੰ-14 ਲੜਕਿਆਂ ਦੇ ਮੁਕਾਬਲੇ ਵਿੱਚ ਸ:ਸ:ਸ:ਸ: ਡੇਹਰੀਵਾਲ ਨੇ ਪਹਿਲਾ ਸਥਾਨ ਅਤੇ ਨੋਬਲ ਵਿਜਨ ਕਾਨਵੈਂਟ ਸਕੂਲ ਸੈਦੋਲੇਹਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਸ:ਸ:ਸ: ਡੇਹਰੀਵਾਲ ਨੇ ਪਹਿਲਾ ਸਥਾਨ, ਸ:ਸ:ਸ:ਸ: ਤਰਸਿੱਕਾ ਨੇ ਦੂਜਾ ਸਥਾਨ ਅਤੇ ਤੇਜ ਰਸੀਲਾ ਸੈਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਗੇਮ ਫੁੱਟਬਾਲ ਦੇ ਅੰ-14 ਲੜਕੀਆਂ ਦੇ ਮੁਕਾਬਲੇ ਵਿੱਚ ਜੱਬੋਵਾਲ ਦੀ ਟੀਮ ਨੇ ਪਹਿਲਾ ਸਥਾਨ/ ਅਤੇ ਡਿਪਸ ਮਹਿਤਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਚੌਗਾਵਾਂ ਵਿੱਚ ਬਲਾਕ ਪੱਧਰ ਟੂਰਨਾਮੈਂਟ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਦਾ ਉਦਘਾਟਨ ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਗ੍ਰੇਨ ਵਲੋਂ ਕੀਤਾ ਗਿਆ।ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।ਬਲਾਕ ਚੌਗਾਵਾਂ ਵਿੱਚ ਲਗਭਗ 230 ਖਿਡਾਰੀਆਂ ਨੇ ਭਾਗ ਲਿਆ।ਗੇਮ ਵਾਲੀਬਾਲ ਵਿੱਚ ਅੰ-14 ਲੜਕਿਆਂ ਦੇ ਮੁਕਾਬਲੇ ਵਿੱਚ ਸੇਕਰਡ ਹਾਰਟ ਸਕੂਲ ਚੂਚਕਵਾਲ ਨੇ ਪਹਿਲਾ ਸਥਾਨ ਅਤੇ ਸ:ਹਾਈ:ਸਕੂਲ ਚੌਗਾਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।