Friday, October 18, 2024

ਪਦਮ ਸ੍ਰੀ ਐਸ.ਜੀ ਠਾਕੁਰ ਸਿੰਘ ਦਾ 124ਵਾਂ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੇ ਪਹਿਲੇ ਪ੍ਰਧਾਨ ਐਸ.ਜੀ ਠਾਕੁਰ ਸਿੰਘ ਦਾ 124ਵਾਂ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸੰਸਥਾ ਦੇ ਮੌਜ਼ੂਦਾ ਪ੍ਰਧਾਨ ਸ਼ਿਵਦੇਵ ਸਿੰਘ, ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਜਨਰਲ ਸਕੱਤਰ ਡਾ. ਏ.ਐਸ ਚਮਕ ਅਤੇ ਹੋਰ ਮੈਂਬਰਾਂ ਨੇ ਉਨਾਂ ਦੀ ਫੋਟੋ ‘ਤੇ ਫੁੱਲ ਅਰਪਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਡਾ. ਏ.ਐਸ ਚਮਕ ਨੇ ਦੱਸਿਆ ਕਿ ਐਸ.ਜੀ ਠਾਕੁਰ ਸਿੰਘ ਦਾ ਜਨਮ 1899 ਵਿਚ ਵੇਰਕਾ ਵਿਖੇ ਹੋਇਆ ਸੀ ਅਤੇ 1973 ਵਿਚ ਉਨਾਂ ਨੂੰ ਪਦਮ ਸ਼੍ਰੀ ਅਵਰਾਡ ਨਾਲ ਸਨਮਾਨਿਤ ਕੀਤਾ ਗਿਆ।ਉਨਾਂ ਦੀ ਪੇਟਿੰਗ ਨੇ 1924 ਵਿੱਚ ਬਿਟ੍ਰਿਸ਼ ਐਮਪਾਇਰ (ਲੰਡਨ ਵਿਖੇ) ਇਨਾਮ ਹਾਸਲ ਕੀਤਾ।ਉਹ ਦੇਸ਼ ਦੇ ਉਨਾਂ ਕਲਾਕਾਰਾਂ ਵਿੱਚ ਆਉਂਦੇ ਹਨ, ਜਿੰਨਾਂ ਨੂੰ ਰਵਿੰਦਰ ਨਾਥ ਟੈਗੋਰ ਅਤੇ ਡਾ. ਰਜਿੰਦਰ ਪ੍ਰਸਾਦ ਸਾਬਕਾ ਰਾਸ਼ਟਰਪਤੀ ਪਾਸੋਂ ਸਨਮਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ।ਕੁਦਰਤ ਨਾਲ ਸਬੰਧਤ ਪੇਟਿੰਗਾਂ ਬਣਾਉਣ ਵਾਲੇ ਐਸ.ਜੀ ਠਾਕੁਰ ਸਿੰਘ ਦੀਆਂ 100 ਸਾਲ ਪੁਰਾਣੀਆਂ ਪੇਟਿੰਗਾਂ ਅਜੇ ਵੀ ਆਰਟ ਗੈਲਰੀ ਵਿੱਚ ਪ੍ਰਦਰਸ਼ਿਤ ਹਨ।ਇਸ ਮੌਕੇ ਨਰਿੰਦਰਜੀਤ ਆਰਕੀਟੈਕਟ, ਕੁਲਵੰਤ ਸਿੰਘ ਗਿਲ, ਸੁਖਦੇਵ ਸਿੰਘ ਅਤੇ ਨਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …