Saturday, December 21, 2024

ਡੇਂਗੂ ਤੇ ਚਿਕਨਗੁਨੀਆਂ ਦੀ ਜਾਣਕਾਰੀ ਤੇ ਪ੍ਰਹੇਜ਼ ਹੀ ਬਿਮਾਰੀ ਤੋਂ ਬਚਾਅ ਸਕਦੇ ਹਨ – ਡਾ. ਰਜਿੰਦਰਪਾਲ ਕੌਰ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਸ਼ੁਕਰਵਾਰ ਡੇਂਗੂ ‘ਤੇ ਵਾਰ ਸਬੰਧੀ ਅੱਜ ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਆਦੇਸ਼ਾਂ ‘ਤੇ ਅੰਮ੍ਰਿ਼ਤਸਰ ਸ਼ਹਿਰ ਦੇ ਵੱਖ-ਵੱਖ ਇਲਾਕੇ ਜਿਵੇਂ 100 ਫੁੱਟੀ ਰੋਡ, ਸੁੰਦਰ ਨਗਰ, ਕੋਟ ਖਾਲਸਾ, ਮਜੀਠਾ ਰੋਡ ਤੁੰਗਬਾਲਾ , ਸ਼ਹੀਦ ਉੱਦਮ ਸਿੰਘ ਨਗਰ, ਹਰੀਪੁਰਾ, ਗੁਰਬਖਸ਼ ਨਗਰ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਨਾਲ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਆਮ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਅਤੇ ਲਾਰਵਾ ਚੈਕ ਕਰਨ ਲਈ ਭੇਜਿਆ ਗਿਆ।ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਦੀ ਜਾਣਕਾਰੀ ਅਤੇ ਪ੍ਰਹੇਜ਼ ਹੀ ਸਾਨੂੰ ਇਸ ਬਿਮਾਰੀ ਤੋਂ ਬਚਾਅ ਸਕਦੇ ਹਨ।ਇਸ ਦੇ ਬਚਾਓ ਵਿੱਚ ਆਪਣੇ ਆਲੇ-ਦੁਆਲੇ ਦੀ ਸਾਫ ਸਫਾਈ ਦਾ ਵਿਸ਼ੇਸ਼ ਯੋਗਦਾਨ ਹੈ।ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਘਬਰਾਉਣ ਦੀ ਬਜ਼ਾਏ ਨੇੜਲੇ ਆਮ ਆਦਮੀ ਕਲੀਨਿਕ ਤੋਂ ਚੈਕਅਪ ਕਰਵਾ ਕੇ ਮੁਫਤ ਇਲਾਜ਼ ਕਰਵਾਇਆ ਜਾਵੇ।ਜਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਨੇ ਡੇਂਗੂ ਅਤੇ ਚਿਕਨਗੁਨੀਆ ਬਾਰੇ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 294 ਡੇਂਗੂ ਦੇ ਕੇਸ ਰਿਪੋਰਟ ਹੋਏ ਹਨ।ਜਿੰਨ੍ਹਾਂ ਵਿੱਚ 28 ਕੇਸ ਐਕਟਿਵ ਹਨ ਅਤੇ ਚਿਕਨਗੁਨੀਆ ਦੇ ਰਿਪੋਰਟ ਹੋਏ 272 ਕੇਸਾਂ ਵਿੱਚੋਂ 26 ਚਿਕਨਗੁਨੀਆ ਦੇ ਕੇਸ ਐਕਟਿਵ ਹਨ।ਟੀਮਾਂ ਨੂੰ ਫੀਲਡ ਵਿੱਚ ਰਵਾਨਾ ਕਰਨ ਤੋਂ ਪਹਿਲਾਂ ਡਾ. ਹਰਜੋਤ ਕੌਰ ਵੱਲੋਂ ਡੇੱਗੂ ਅਤੇ ਚਿਕਨਗੁਨੀਆਂ ਦੇ ਲੱਛਣਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸੁਖਵਿੰਦਰ ਕੌਰ, ਕਮਲਦੀਪ ਭੱਲਾ, ਐਸ.ਆਈ ਗੁਰਦੇਵ ਸਿੰਘ ਅਤੇ ਸਮੂਹ ਵਰਕਰ ਹਾਜ਼ਰ ਸਨ।

 

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …