ਸੰਗਰੂਰ, 9 ਸਤੰਬਰ (ਜਗਸੀਰ ਲੌਂਗੋਵਾਲ) – ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਆਯੋਜਿਤ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਅਕਾਲ ਅਕੈਡਮੀ ਕਮਾਲਪੁਰ ਦੇ ਬੱਚਿਆਂ ਨੇ ਗਤਕਾ ਮੁਕਾਬਲੇ (ਉਮਰ ਵਰਗ 14 ਅਤੇ 17) ਵਿੱਚ ਬਲਾਕ-ਪੱਧਰ `ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹਾ-ਪੱਧਰ `ਤੇ 12 ਸੋਨ ਤਮਗੇ, ਇਕ ਚਾਂਦੀ ਤਮਗਾ ਅਤੇ 1 ਕਾਂਸੇ ਦਾ ਤਮਗਾ ਹਾਸਲ ਕੀਤਾ।ਕ੍ਰਿਸ਼ੀਕਾ, ਸੁਖਪ੍ਰੀਤ ਕੌਰ, ਦਮਨਪ੍ਰੀਤ ਕੌਰ ਅਤੇ ਜਸਲੀਨ ਕੌਰ ਨੇ ਸਿੰਗਲ ਸਟਿਕ ਟੀਮ ਈਵੈਂਟ ਉਮਰ ਵਰਗ 14 ਵਿੱਚ ਗੋਲਡ ਮੈਡਲ ਹਾਸਲ ਕੀਤਾ।ਦਮਨਪ੍ਰੀਤ ਕੌਰ ਨੇ ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਉਮਰ ਵਰਗ ਅੰਡਰ-14 ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ।ਸੁਖਪ੍ਰੀਤ ਕੌਰ ਨੇ ਵਿਅਕਤੀਗਤ ਮੁਕਾਬਲੇ ਅੰਡਰ 14 ਵਿੱਚ ਗੋਲਡ ਮੈਡਲ ਹਾਸਲ ਕੀਤਾ।ਜਸਮੀਤ ਕੌਰ, ਗੁਰਨੀਤ ਕੌਰ ਅਤੇ ਮਨਕੀਰਤ ਕੌਰ ਨੇ ਸਿੰਗਲ ਸਟਿੱਕ ਟੀਮ ਈਵੈਂਟ ਅੰਡਰ-17 ਉਮਰ ਵਰਗ ਵਿੱਚ ਗੋਲਡ ਮੈਡਲ ਹਾਸਲ ਕੀਤਾ।ਜੈਸਮੀਨ ਕੌਰ ਨੇ ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਅੰਡਰ-17 ਉਮਰ ਵਰਗ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ।ਪਵਨੀਤ ਕੌਰ, ਜੈਸਮੀਨ ਕੌਰ ਅਤੇ ਇਸ਼ਪ੍ਰੀਤ ਕੌਰ ਨੇ ਫਰੀ ਸਟਿਕ ਟੀਮ ਈਵੈਂਟ ਅੰਡਰ-17 ਉਮਰ ਵਰਗ ਵਿੱਚ ਸੋਨ ਤਮਗਾ ਹਾਸਲ ਕੀਤਾ।ਇਸ਼ਪ੍ਰੀਤ ਕੌਰ ਨੇ ਫਰੀ ਸਟਿੱਕ ਵਿਅਕਤੀਗਤ ਮੁਕਾਬਲੇ ਅੰਡਰ-17 ਉਮਰ ਵਰਗ ਵਿੱਚ ਸੋਨ ਤਮਗਾ ਹਾਸਲ ਕੀਤਾ।ਬੱਚਿਆਂ ਨੇ ਜ਼ਿਲ੍ਹਾ ਪੱਧਰ `ਤੇ ਵਧੀਆ ਪ੍ਰਦਰਸ਼ਨ ਕਰਕੇ ਰਾਜ ਪੱਧਰੀ ਖੇਡਾਂ ਲਈ ਚੋਣ ਵਿੱਚ ਸਫਲਤਾ ਹਾਸਲ ਕੀਤੀ।ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਅਤੇ ਕੋਚ ਸਰਦਾਰ ਸ਼ੈਰੀ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …