Sunday, October 6, 2024

ਸਿਹਤ ਵਿਭਾਗ ਵਲੋਂ ਕੀਤੀ ਗਈ ਮਿਸ਼ਨ ਇੰਦਰ-ਧਨੁਸ਼ ਦੀ ਸ਼ੁਰੂਆਤ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਵਿਜੇ ਕੁਮਾਰ ਦੀ ਅਗਵਾਈ ਹੇਠ ਮਿਸ਼ਨ ਇੰਦਰ-ਧਨੁਸ਼ ਦੀ ਸ਼ੁਰੂਆਤ ਮਜੀਠਾ ਬਾਈਪਾਸ ਰੋਡ ਤੁਫਾਨ ਦੀ ਬਸਤੀ ਨਾਮਕ ਸਲੱਮ ਏਰੀਏ ਤੋਂ ਕੀਤੀ ਗਈ।ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਕਿਹਾ ਕਿ ਇਸ ਮਿਸ਼ਨ ਦੌਰਾਣ ਜਿਲ੍ਹੇ ਭਰ ਦੀਆਂ ਸਾਰੀਆਂ ਗਰਭਵਤੀ ਮਾਵਾਂ ਅਤੇ ਪੰਜ਼ ਸਾਲਾਂ ਦੇ ਬੱਚਿਆਂ ਦਾ ਸੰਪੂਰਣ ਟੀਕਾਕਰਣ ਕਰਵਾਉਣਾ ਅਤੇ ਡਰਾਪ ਆਊਟ ਜਾਂ ਮਿਸਿੰਗ ਬੱਚਿਆਂ ਦਾ ਟੀਕਾਕਰਣ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।ਇਸ ਦੇ ਨਾਲ ਹੀ ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਯੂ-ਵਿਨ ਪੋਰਟਲ ਤੇ ਅੱਪ ਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗ੍ਹਾ ‘ਤੇ ਇੰਟਰਨੈਟ ਦੀ ਮਦਦ ਨਾਲ ਹਾਸਲ ਕੀਤਾ ਜਾ ਸਕੇਗਾ ਅਤੇ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ।ਜਿਲ੍ਹਾ ਟੀਕਕਰਣ ਅਫਸਰ ਡਾ. ਭਾਰਤੀ ਧਵਨ ਨੇ ਕਿਹਾ ਕਿ ਇਸ ਮਿਸ਼ਨ ਨੂੰ ਤਿੰਨ ਰਾਉਂਡਾਂ ਵਿੱਚ ਮੁਕੰਮਲ ਕੀਤਾ ਜਾਵੇਗਾ।ਪਹਿਲੇ ਰਾਉਂਡ ਵਿੱਚ 11 ਤੋਂ 16 ਸਤੰਬਰ, ਦੂਜੇ ਰਾਉਂਡ ਵਿੱਚ 9 ਤੋਂ 14 ਅਕਤੂਬਰ ਅਤੇ ਤੀਜੇ ਰਾਉਂਡ ਵਿੱਚ 20 ਤੋਂ 25 ਨੰਵਬਰ ਤੱਕ ਪੂਰਾ ਜਿਲ੍ਹਾ ਕਵਰ ਕੀਤਾ ਜਾਵੇਗਾ।ਅੱਜ ਪਹਿਲੇ ਦਿਨ 242 ਟੀਮਾਂ ਵਲੋਂ 1732 ਬੱਚੇ ਕਵਰ ਕੀਤੇ ਜਾ ਚੁੱਕੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਬੱਚਿਆਂ ਦੀ ਤੰਦਰੁਸਤੀ ਲਈ ਉਹਨਾਂ ਦਾ ਸਮੇਂ ਤੇ ਟੀਕਾਕਰਣ ਜਰੂਰ ਕਰਵਾਉਣ।
ਇਸ ਅਵਸਰ ਤੇ ਸਟੇਟ ਪੱਧਰ ਤੋਂ ਯੂ.ਐਨ.ਡੀ.ਪੀ ਦੇ ਸੀਨੀਅਰ ਪ੍ਰੋਗਰਾਮ ਅਫਸਰ ਡਾ. ਮਨੀਸ਼ਾ ਮੰਡਲ ਵਲੋਂ ਵਿਸ਼ੇਸ਼ ਤੌਰ ‘ਤੇ ਸੁਪਰਵਿਜ਼ਨ ਕੀਤੀ ਗਈ।ਇਸ ਅਵਸਰ ‘ਤੇ ਡਾ. ਇਸ਼ੀਤਾ, ਡਾ. ਕੁਲਦੀਪ ਕੌਰ, ਡਾ. ਰਾਘਵ ਗੁਪਤਾ, ਡਾ. ਸੁਨੀਤ ਗੁਰਮ ਗੁਪਤਾ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …